ਅੰਮ੍ਰਿਤਸਰ, 12 ਅਕਤੂਬਰ ( ਸਾਜਨ ਮਹਿਰਾ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ-ਵੇਰਕਾ ਬਾਈਪਾਸ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਸਵ. ਰਮੇਸ਼ ਚੰਦ ਸ਼ਰਮਾ ਦੀ ਯਾਦ ਵਿੱਚ ਹਰ ਮਹੀਨੇ ਦੇ ਦੂਸਰੇ ਹਫਤੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਵੰਡਿਆ ਜਾਂਦਾ ਰਾਸ਼ਨ ਇਸ ਵਾਰ ਵਾਰਡ ਨੰ. 7 ਸਥਿਤ ਗੰਡਾ ਸਿੰਘ ਵਾਲਾ ਵਿਖੇ ਵੰਡਿਆ ਗਿਆ।ਇਸ ਮੌਕੇ ਪ੍ਰਧਾਨ ਰਿਤੇਸ਼ ਸ਼ਰਮਾ ਨੇ ਕਿਹਾ ਕਿ ਗਰੀਬ ਲੋਕਾਂ ਦੀ ਸੇਵਾ ਕਰਨਾ ਉਨਾਂ ਦਾ ਮੁੱਖ ਟੀਚਾ ਹੈ।ਉਨਾਂ ਕਿਹਾ ਕਿ ਉਨਾਂ ਦੇ ਪਿਤਾ ਸਵ. ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।ਇਸ ਮੌਕੇ ਰਾਜੀਵ ਸ਼ਰਮਾ, ਵਿਪਨ ਸ਼ਰਮਾ, ਇੰਦਰਜੀਤ ਸ਼ਰਮਾ, ਸਰਪੰਚ ਸੁਖਰਾਮ, ਵਿਪਨ ਕੁਮਾਰ ਆਦਿ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …