Monday, December 23, 2024

ਪਿੰਡ ਦੀਵਾਲਾ ਦੀ ਖੇਡ ਗਰਾਊਂਡ ਵਾਸਤੇ ਦਿੱਤੀ ਮਾਲੀ ਮਦਦ

ਸਮਰਾਲਾ, 7 ਜੂਨ (ਪੰਜਾਬ ਪੋਸਟ – ਤਸਵਿੰਦਰ ਸਿੰਘ) – ਪਿੰਡ ਦੀਵਾਲਾ ਦੇ ਜ਼ੰਮਪਲ ਕੋਚ ਹਰਮੀਤ ਸਿੰਘ ਨੇ ਪਿੰਡ ਦੀਵਾਲਾ ਦੀ ਤਿਆਰ ਹੋ ਰਹੇ ਖੇਡ ਗਰਾਊਂਡ ਵਾਸਤੇ 5000 ਰੁਪਏ ਦੀ ਮਾਲੀ ਮਦਦ ਦਿੱਤੀ ਹੈ।ਕੋਚ ਹਰਮੀਤ ਸਿੰਘ ਨੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਦਾ ਇਹ ਉਪਰਾਲਾ ਸਲਾਘਾਯੋਗ ਹੈ।ਉਨਾਂ ਕਿਹਾ ਕਿ ਹੋਰਨਾਂ ਪਿੰਡਾਂ ਦੇ ਨੋਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਪਿੰਡ ਵਿਚ ਕਲੱਬ ਬਣਾ ਕੇ ਇਹੋ ਜਿਹੇ ਲੋਕ ਭਲਾਈ ਦੇ ਕਾਰਜ਼ ਕਰਨ ਤਾਂ ਕਿ ਆਪਣਾ ਆਲਾ ਦੁਆਲਾ ਸਾਫ ਸੁਥਰਾ ਰਹੇ ਤੇ ਬੱਚਿਆਂ ਨੂੰ ਖੇਡਣ ਵਾਸਤੇ ਚੰਗੀ ਗਰਾਊਂਡ ਵੀ ਮਿਲ ਸਕੇ, ਤਾਂ ਜੋ ਉਹ ਚੰਗੇ ਖਿਡਾਰੀ ਬਣ ਸਕਣ।
                ਇਸ ਮੌਕੇ ਪ੍ਰਧਾਨ ਸਤਨਾਮ ਸਿੰਘ, ਖਜਾਨਚੀ ਹਰਦੀਪ ਸਿੰਘ ਦੀਪੀ, ਤਸਵਿੰਦਰ ਸਿੰਘ ਬੜੈਚ, ਗੁਰਪ੍ਰੀਤ ਸਿੰਘ ਗੋਪੀ ਕਬੱਡੀ ਖਿਡਾਰੀ, ਡਾਕਟਰ ਕਲਜੋਤ ਸਿੰਘ, ਹਰਿੰਦਰ ਸਿੰਘ ਸੋਨੀ, ਸੁਖਪ੍ਰੀਤ ਸਿੰਘ ਸੁੱਖਾ ਫੌਜੀ, ਮੇਜਰ ਸਿੰਘ ਧਰਾਨ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …