Friday, December 27, 2024

ਇੰਗਲੈਂਡ (ਯੁ.ਕੇ) ਤੋ ਭਗੋੜਾ ਕਾਤਲ ਗ੍ਰਿਫਤਾਰ

PPN14101411
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਜਤਿੰਦਰ ਸਿੰਘ ਅੋਲਖ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਦੋਸ਼ੀ ਕੰਵਰਜੀਤ ਸਿੰਘ ਬਾਠ ਪੁੱਤਰ ਸੁਬੇਗ ਸਿੰਘ ਵਾਸੀ 87, ਫੇਅਰ ਲੈਂਡ ਕਲੋਨੀ, ਫਤਿਹਗੜ੍ਹ, ਚੂੜੀਆਂ ਰੋਡ, ਅੰਮ੍ਰਿਤਸਰ, ਜਿਸਨੇ ਮਿਤੀ 28-12-2010 ਨੂੰ ਯੂ.ਕੇ ਵਿੱਖੇ ਆਪਣੇ ਮਾਮੇ ਦੇ ਲੜਕੇ ਉਪਿੰਦਰਪਾਲ ਸਿੰਘ ਰੰਧਾਵਾ ਪੁੱਤਰ ਰਛਪਾਲ ਸਿੰਘ ਵਾਸੀ ਅੰਮ੍ਰਿਤਸਰ ਨੂੰ ਛੁਰਾ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਕਤਲ ਕਰਨ ਤੋ ਬਾਅਦ ਦੋਸ਼ੀ ਇੰਗਲੈਡ ਪੁਲਿਸ ਦੀ ਨਜਰ ਤੋ ਬੱਚ ਕੇ ਇੰਡੀਆ ਆ ਗਿਆ ਸੀ, ਜਿਸ ਦੀ ਗ੍ਰਿਫਤਾਰੀ ਲਈ ਇੰਟਰਪੋਲ ਰਾਂਹੀ ਗ੍ਰਿਫਤਾਰੀ ਵਾਰੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਪਾਸ ਆਏ ਸਨ ਅਤੇ ਵਾਰੰਟ ਪ੍ਰਾਪਤ ਹੋਣ ਤੋ ਕਰੀਬ ਡੇਢ ਸਾਲ ਬਾਅਦ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਦੋਸ਼ੀ ਕੰਵਰਜੀਤ ਸਿੰਘ ਬਾਠ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਇੰਟਰਪੋਲ ਨੂੰ ਸੂਚਿਤ ਕੀਤਾ ਗਿਆ ਅਤੇ ਜਲਦ ਹੀ ਦੋਸ਼ੀ ਨੂੰ ਇੰਡੀਅਨ ਐਕਸਰਾ ਅਡੀਸ਼ਨ ਐਕਟ-1962 ਅਧੀਨ ਕਾਰਵਾਈ ਕਰਕੇ ਹਵਾਲੇ ਇੰਟਰਪੋਲ ਕੀਤਾ ਜਾਵੇਗਾ।
ਵਰਣਨਯੋਗ ਹੈ ਕਾਤਲ ਅਤੇ ਮਜਰੂਬ (ਮਾਮੇ ਦੇ ਲੜਕਾ) ਭਰਾ ਸਨ।ਦੋਸ਼ੀ ਦੀ ਗ੍ਰਿਫਤਾਰੀ ਲਈ ਮਜਰੂਬ ਦੀ ਮਾਤਾ ਸ੍ਰੀਮਤੀ ਬਲਜੀਤ ਕੌਰ ਵੱਲੋ ਅਣਥੱਕ ਕੋਸ਼ਿਸ਼ਾ ਕੀਤੀਆਂ ਗਈਆਂ, ਆਖੀਰ ਮਾਂ ਦੀ ਮਮਤਾ ਦੇ ਸਿਰੜ ਨੇ ਉਸਦੇ ਪੁੱਤਰ ਕੇ ਕਾਤਲ ਨੂੰ ਸਿਲਾਖਾਂ ਪਿੱਛੇ ਪਹੁੰਚਾਇਆ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply