Friday, January 24, 2025

ਖੇਡ ਵਿਭਾਗ ਵਲੋਂ 2 ਰੋਜਾ ਜ਼ਿਲ੍ਹਾ ਪੱਧਰੀ ਵੂਮੈਨ ਟੂਰਨਾਮੈਂਟ ਬਠਿੰਡਾ ‘ਚ

ਬਠਿੰਡਾ ਜ਼ਿਲ੍ਹੇ ਦੀਆਂ ਅੰਡਰ 25 ਖਿਡਾਰਨਾਂ ਲੈ ਸਕਦੀਆਂ ਹਨ ਭਾਗ-ਭੁੱਲਰ

ਖੇਡਾਂ ਬਾਰੇ ਜਾਣਕਾਰੀ ਦਿੰਦੇ ਹੋਏ ਖੇਡ ਅਧਿਕਾਰੀ। ਤਸਵੀਰ : ਅਰੁਣ ਬਿੱਟੂ
ਖੇਡਾਂ ਬਾਰੇ ਜਾਣਕਾਰੀ ਦਿੰਦੇ ਹੋਏ ਖੇਡ ਅਧਿਕਾਰੀ। ਤਸਵੀਰ : ਅਰੁਣ ਬਿੱਟੂ

ਬਠਿੰਡਾ, 15 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਸਾਲ 2014-15 ਦੇ ਸ਼ੈਸ਼ਨ ਦੌਰਾਨ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਵੂਮੈਨ ਟੂਰਨਾਮੈਂਟ ਅੰਡਰ 25 ਤੱਕ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ 20 ਤੋਂ 21 ਅਕਤੂਬਰ 2014 ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਜ਼ਿਲ੍ਹਾ ਖੇਡ ਅਫ਼ਸਰ ਸੁਖਦੇਵ ਸਿੰਘ ਭੁੱਲਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਅਥਲੈਟਿਕਸ, ਵਾਲੀਬਾਲ , ਖੋ-ਖੋ, ਕਬੱਡੀ ਦੇ ਟੂਰਨਾਮੈਂਟ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ, ਹਾਕੀ ਦੇ ਟੂਰਨਾਮੈਂਟ ਹਾਕੀ ਟਰਫ਼ ਸਟੇਡੀਅਮ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ,ਹੈਂਡਬਾਲ ਸੈਂਟ ਜੇਵੀਅਰ ਸਕੂਲ ਬਠਿੰਡਾ, ਜਿਮਨਾਸਟਿਕ, ਲਾਅਨ ਟੈਨਿਸ ਪੁਲਿਸ ਪਬਲਿਕ ਸਕੂਲ ਬਠਿੰਡਾ, ਬਾਸਕਟਬਾਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਬੈਡਮਿੰਟਨ, ਟੇਬਲ  ਟੈਨਿਸ ਐਮ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਈਆਂ ਜਾ ਰਹੀਆ ਹਨ। ਇਨ੍ਹਾਂ ਟੁੂਰਨਾਮੈਂਟ  ਵਿੱਚ ਬਠਿੰਡਾ ਜ਼ਿਲ੍ਹੇ ਦੇ ਸਮੂਹ ਖਿਡਾਰਨਾਂ ਜਿਨ੍ਹਾਂ ਦੀ ਉਮਰ 31-12-2014 ਤੱਕ 25 ਸਾਲ ਤੋਂ ਘੱਟ ਹੋਵੇ, ਭਾਗ ਲੈ  ਸਕਦੀਆਂ ਹਨ।ਇਹ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਮੂਹ ਖਿਡਾਰਨਾਂ ਦੀ ਐਂਟਰੀ 20 ਅਕਤੂਬਰ ਨੂੰ ਸਵੇਰੇ 10 ਵਜੇ ਤੱਕ ਬਹੁਮੰਤਵੀ ਸਪੋਰਟਸ ਸਟੇਡੀਅਮ ਨੇੜੇ ਹਨੂੰਮਾਨ  ਚੌਂਕ, ਬਠਿੰਡਾ ਵਿਖੇ ਹੋਵੇਗੀ ਅਤੇ ਖਿਡਾਰਨਾਂ  ਆਪਣੇ ਨਾਲ ਜਨਮ ਮਿਤੀ ਦੇ ਸਰਟੀਫਿਕੇਟ ਦੀ ਤਸਦੀਕ ਸੁਦਾ ਕਾਪੀ, ਬੈਂਕ ਖਾਤਾ ਨੰਬਰ, ਆਈ .ਐਫ  ਐਸ ਸੀ ਕੋਡ ਨਾਲ ਲੈ ਕੇ ਆਉਣ।ਇਸ ਟੂਰਨਾਮੈਂਟ ਵਿੱਚ ਬਠਿੰਡਾ  ਜ਼ਿਲ੍ਹੇ ਦੀ ਕਿਸੇ ਵੀਂ ਖੇਡ ਸੰਸਥਾਂ ਦੀ ਟੀਮ ਭਾਗ ਲੈ ਸਕਦੀ ਹੈ।ਜ਼ਿਲ੍ਹਾ ਖੇਡ ਅਫ਼ਸਰ ਸੁਖਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਖੇਡ ਵਿਭਾਗ ਵਲੋਂ ਜੋ ਉਕਤ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਖਿਡਾਰਨਾਂ ਹੀ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਭਾਗ ਲੈ ਸਕਣਗੀਆਂ। ਉਨ੍ਹਾਂ ਨੇ ਇਹ  ਵੀਂ ਦੱਸਿਆਂ ਕਿ ਵਿਭਾਗ ਵਲੋਂ ਉਕਤ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਖਿਡਾਰਨਾਂ ਨੂੰ ਆਉਣ ਅਤੇ ਜਾਣ ਦਾ ਕਿਰਾਇਆ ਅਤੇ ਰਿਫਰੈਸਮੈਂਟ ਦਿੱਤੀ ਜਾਵੇਗੀ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply