Thursday, December 26, 2024

ਗ੍ਰੇਡਾਂ ਦੀ ਤਬਦੀਲੀ ਦੇ ਰੋਸ ਵੱਜੋਂ ਨੋਟੀਫਿਕੇਸਨ ਦੀਆਂ ਕਾਪੀਆਂ ਸਾੜੀਆਂ

ਵੱਖ-ਵੱਖ ਕਲੱਸਟਰਾਂ ਵਿਚ ਕੀਤਾ ਮਾਸਟਰ ਕੇਡਰ ਵੱਲੋ ਰੋਸ ਪ੍ਰਦਰਸਨ

ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਮਾਸਟਰ ਕੇਡਰ ਯੂਨੀਅਨ ਤੇ ਕਰਮਚੰਦ ਸੱਭਰਵਾਲ ਕਰਮਵਾਲੀ ਬੱਬਰੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੱਬੇਹਾਲੀ ਵਿਖੇ ਨੋਟੀਫਿਕੇਸਨ ਦੀਆਂ ਕਾਪੀਆਂ ਸਾੜ ਕੇ ਵਿਖਾਵਾ ਕਰਦੇ ਹੋਏ।
ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਮਾਸਟਰ ਕੇਡਰ ਯੂਨੀਅਨ ਤੇ ਕਰਮਚੰਦ ਸੱਭਰਵਾਲ ਕਰਮਵਾਲੀ ਬੱਬਰੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੱਬੇਹਾਲੀ ਵਿਖੇ ਨੋਟੀਫਿਕੇਸਨ ਦੀਆਂ ਕਾਪੀਆਂ ਸਾੜ ਕੇ ਵਿਖਾਵਾ ਕਰਦੇ ਹੋਏ।

ਬਟਾਲਾ, 15 ਅਕਤੂਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਪ੍ਰਧਾਂਨ ਗੁਰਪ੍ਰੀਤ ਸਿਘ ਰਿਆੜ ਤੇ ਓੁਪ ਪ੍ਰਧਾਨ ਬਲਦੇਵ ਸਿੰਘ ਬੁਟਰ ਤੇ ਭਰਾਤਰੀ ਜਥੇ ਬੰਦੀਆਂ ਦੇ ਸੱਦੇ ਬੀਤੇ ਪੰਜਾਬ ਸਰਕਾਰ ਵੱਲੋ ਗ੍ਰੇਡਾਂ ਨਾਲ ਛੇੜ ਕੀਤੀ ਗਈ ਹੈ, ਇਹਨਾ ਗ੍ਰੇਡਾਂ ਨਾਲ ਮੋਬਾਇਲ ਭੱਤਾ ਵੀ ਘਟੇਗਾ ਤੇ ਮਾਨ ਸਨਮਾਨ ਨੂੰ ਵੀ ਠੇਸ ਵੱਜੇਗੀ, ਇਸ ਤੋ ਇਲਾਵਾ ੪-੯-੧੪ ਦੇ ਸਟੈਪ ਅਗਲੇ ਗ੍ਰੇਡਾਂ ਵਿਚ ਦੇਣਾ, ਅਧਿਆਪਕਾ ਦੀ ਰੈਗੂਲਰ ਭਰਤੀ ਕਰਨੀ, ਤਨਖਾਹਾਂ ਦੀ ਮੰਨਜੂਰੀਆਂ ਤੇ ਪਾਵਰਾਂ ਸਾਰੇ ਸਾਲ ਦੀਆਂ ਜਾਰੀ ਕਰਨਾ ਆਦਿ ਮੰਗਾਂ ਦੇ ਸਬੰਧ ਵਿਚ ਮਾਸਟਰ ਕੇਡਰ ਯੂਨੀਅਨ ਵੱਲੋ ਪੰਜਾਬ ਭਰ ਵਿਚ ਕਲੱਸਟਰ ਪੱਧਰ ਗ੍ਰੇਡਾਂ ਸਬੰਧ ਨਵੇਂ ਨੋਟੀਫਿਕੇਸ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਸਰਕਾਰੀ ਵਿਰੁਧ ਨਾਅਰੇ ਬਾਜੀ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰੀ ਨੇ ਗ੍ਰੇਡਾਂ ਦੀ ਛੇੜਖਾਨੀ ਵਾਲਾ ਪੱਤਰ ਵਾਪਸ ਨਾ ਲਿਆ ਤਾ ਮਾਸਟਰ ਕੇਡਰ ਯੂਨੀਅਨ ਭਰਾਤਰੀ ਜਥੇਬੰਦੀਆਂ ਨਾਲ ਸੰਘਰਸ ਕਰੇਗੀ।
ਇਸ ਸਬੰਧ ਵਿਚ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿਧੂ ਨੇ ਕਿਹਾ ਸਰਕਾਰ ਵੱਲੋ ਕਟੌਤੀ ਵਾਲੀਆਂ ਚਿਠੀਆਂ ਤਾ ਬਹੁਤ ਜਲਦ ਕਿਲਦੀਆਂ ਹਨ, ਜਦ ਕਿ ਮਹਿੰਗਾਈ ਭੱਤੇ ਦੀਆ ਚਿਠੀਆਂ ਦਾ ਸਰਕਾਰੀ ਕੋਈ ਖਿਆਲ ਨਹੀ ਕਰ ਰਹੀ।ਯੂਨੀਅਨ ਦੇ ਆਗੂਆਂ ਨੇ ਵੱਖ ਵੱਖ ਕਲੱਸਟਰਾਂ ਵਿਚ ਪੰਜਾਬ ਸਰਕਾਰ ਵੱਲੋ ਜਾਰੀ ਨੋਟੀਫਿਕੈਸਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ। ਬੱਬਰ ਵਿਖੇ ਜਿਲਾ ਪ੍ਰਧਾਂਨ ਕੁਲਵਿੰਦਰ ਸਿੰਘ ਸਿਧੂ ਨੇ ਨੋਟੀਫਿਕੇਸਨ ਦੀਆਂ ਕਾਪੀਆਂ ਸਾੜੀਆਂ ਤ ਕਿਹਾ ਕਿ ਵਿਭਾਗ ਜਿੰਨਾ ਚਿਰ ਸਾੜੇ ਮਾਨ ਸਨਮਾਨ ਦੀ ਬਹਾਲੀ ਨਹੀ ਕਰਦਾ ਮਾਸਟਰ ਕੇਡਰ ਇਸੇ ਤਰਾਂ ਵਿਖਾਵਾ ਕਰਦਾ ਰਹੇਗਾ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੱਬੇ ਹਾਲੀ ਵਿਚ ਕਰਮਚੰਦ ਸੱਭਰ ਵਾਲ ਦੀ ਅਗਵਾਈ  ਹੇਠ ਨੋਟੀਫਿਕੇਸਨ ਦੀਆਂ ਕਾਪੀਆਂ ਸਾੜ ਕੇ ਵਿਖਾਵਾ ਕੀਤਾ  ਗਿਆ।
ਕੈਪਸਨ-ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਮਾਸਟਰ ਕੇਡਰ ਯੂਨੀਅਨ ਤੇ ਕਰਮਚੰਦ ਸੱਭਰਵਾਲ ਕਰਮਵਾਲੀ ਬੱਬਰੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬੱਬੇਹਾਲੀ ਵਿਖੇ ਨੋਟੀਫਿਕੇਸਨ ਦੀਆਂ ਕਾਪੀਆਂ ਸਾੜ ਕੇ ਵਿਖਾਵਾ ਕਰਦੇ ਹੋਏ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply