ਫਾਜਿਲਕਾ, 12 ਮਾਰਚ (ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਸਥਿਤ ਬਾਬਾ ਰਾਮਦੇਵ ਮੰਦਰ ਵਿੱਚ ਨੌਮੀ ਮੌਕੇ ਜਗਰਾਤਾ ਕਰਵਾਇਆ ਗਿਆ । ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਪ੍ਰਧਾਨ ਮੁਕੇਸ਼ ਬਾਂਸਲ ਨੇ ਦੱਸਿਆ ਕਿ ਨੌਮੀ ਦੇ ਮੌਕੇ ਬਾਬਾ ਰਾਮਦੇਵ ਜੀ ਦੀ ਆਰਤੀ ਤੋਂ ਬਾਅਦ ਜਗਰਾਤਾ ਕੀਤਾ ਗਿਆ ਜਿਸ ਵਿੱਚ ਮਦਿਰ ਦੀ ਭਜਨ ਮੰਡਲੀ ਨੇ ਬਾਬਾ ਜੀ ਦਾ ਗੁਣਗਾਨ ਕੀਤਾ ਅਤੇ ਭਜਨ ਕਰਕੇ ਮੌਜੂਦ ਲੋਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ । ਬਾਅਦ ਵਿਚ ਲੰਗਰ ਵੰਡਿਆ ਗਿਆ । ਇਸ ਮੌਕੇ ਕਮੇਟੀ ਦੇ ਦਵਿੰਦਰ ਸਾਵਨਸੁੱਖਾ, ਅਸ਼ੋਕ ਕੁਮਾਰ, ਜਸਵੰਤ, ਰਮੇਸ਼ ਕੁਮਾਰ, ਕੁਲਵੰਤ ਕੁਮਾਰ, ਸੁਰਿੰਦਰ ਬੇਦੀ , ਪਵਨ ਕੁਮਾਰ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …