ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ਼ ਦੀ ਮੈਂਬਰ ਗੁਰਜੋਤ ਕੌਰ ਨੂੰ ਜੀ.ਐਨ.ਡੀ.ਯੂ ਦੇ ਬੋਰਡ ਆਫ ਕੰਟਰੋਲ ਦਾ ਮੈਂਬਰ ਵੀ ਨਿਯੁੱਕਤ ਕੀਤਾ ਗਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ ਤੋਂ ਬਾਅਦ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਨਿਯੁੱਕਤੀ ਪੱਤਰ ਜਾਰੀ ਕੀਤਾ ਹੈ।ਯੂਨੀਵਰਸਿਟੀ ਦੀ ਇੱਕ ਅਹਿਮ ਸੰਸਥਾ ਵਜੋਂ ਵਿਚਰਣ ਵਾਲੀ ਬੋਰਡ ਆਫ ਕੰਟਰੋਲ ਨੇ ਪੰਜਾਬੀ ਵਿਸ਼ੇ ਦੀ ਸ਼ੁਰੂਆਤ ਤੋਂ ਲੈ ਕੇ ਪੀ.ਐਚ.ਡੀ ਤੱਕ ਦਾ ਸਿਲੇਬਸ ਤਿਆਰ ਕਰਨ ਦੀ ਅਹਿਮ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ।ਗੁਰਜੋਤ ਕੌਰ ਦੇ ਇਸ ਅਹੁੱਦੇ ਦੀ ਮਿਆਦ 1 ਜੁਲਾਈ 2020 ਤੋਂ ਲੈ ਕੇ 30 ਜੂਨ 2021 ਤੱਕ ਰਹੇਗੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …