
ਬਠਿੰਡਾ, 16 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਧਾਰਮਿਕ ਸਰਗਰਮੀਆਂ ਵਿਚ ਭਾਗ ਲੈਣ ਵਾਲੇ ਭਾਈ ਗਮਦੂਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਗਲੀ ਮੁਲਤਾਨੀਆਂ ਰੋਡ ਬਠਿੰਡਾ ਦਾ ਲੜਕਾ ਪ੍ਰਭਜੋਤ ਸਿੰਘ ਲਾਲੀ 19 ਸਤੰਬਰ 2014 ਨੂੰ ਘਰੋਂ ਚਲਾ ਗਿਆ।ਜੋ ਦਿਮਾਗੀ ਪ੍ਰੇਸ਼ਾਨ ਰਹਿੰਦਾ ਹੈ। ਪਹਿਲਾਂ ਵੀਂ ਦੋ ਵਾਰ ਘਰੋਂ ਚਲਾ ਗਿਆ ਸੀ ਜੋ ਗੁਰਦੁਆਰਾ ਸਾਹਿਬ ਵਿਚੋਂ ਮਿਲਿਆ ਸੀ। ਲੜਕੇ ਦਾ ਮਾਨਸਿਕ ਰੋਗ ਦਾ ਇਲਾਜ ਮੈਂਟਲ ਹਸਪਤਾਲ ਅੰਮ੍ਰਿਤਸਰ ਸਾਹਿਬ ਤੋਂ ਚੱਲਦਾ ਸੀ ਜੋ ਇਲਾਜ ਦੌਰਾਨ ਡਾਕਟਰ ਸਾਹਿਬ ਦੀ ਰਾਇ ਨਾਲ ਇਸ ਦੇ ਵਾਲ ਵੀਂ ਕਟਾਏ ਗਏ ਸਨ ਜਿਸ ਦਾ ਲੜਕੇ ਨੇ ਵਿਰੋਧ ਵੀਂ ਕੀਤਾ ਸੀ, ਜੋ 15 ਸਤੰਬਰ ਨੂੰ ਪਿਤਾ ਗਮਦੂਰ ਸਿੰਘ ਵਲੋਂ ਹਸਪਤਾਲ ਵਿਚੋਂ ਡਾਕਟਰ ਸਾਹਿਬ ਦੇ ਕਹਿਣ ਮੁਤਾਬਿਕ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਘਰ ਲਿਆਇਆ ਸੀ ਜੋ 19 ਸਤੰਬਰ ਨੂੰ ਫਿਰ ਘਰੋਂ ਬਿਨ੍ਹਾ ਦੱਸੇ ਚਲਾ ਗਿਆ, ਇਸ ਸਬੰਧੀ ਰਪਟ ਨੰਬਰ 14 ਮਿਤੀ 22-9-14 ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਕੀਤੀ ਗਈ ਹੈ ਅਤੇ ਇਸ਼ਤਿਹਾਰ ਵੀਂ ਜਾਰੀ ਕੀਤਾ ਗਿਆ ਸੀ ਜੋ ਅਜੇ ਤੱਕ ਵੀਂ ਵਾਪਸ ਨਹੀ ਆਇਆ। ਲੜਕਾ ਪ੍ਰਭਜੋਤ ਲਾਲੀ ਹੁਣ ਵੀਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਜਾ ਸਕਦਾ ਹੈ, ਜਿਸ ਦਾ ਹੁਲੀਆ ਇਸ ਪ੍ਰਕਾਰ ਹੈ- ਉਮਰ ਕਰੀਬ 18 , ਕੱਦ 5’6 , ਰੰਗ ਕਣਕ ਵੰਨਾ, ਸਰੀਰ ਪਤਲਾ, ਸੱਜੀ ਬਾਂਹ ਨਿਸਾਨ ਤੇ ਮੋ: 99156-74443, ਤੁਰਨ ਸਮੇਂ ਧੋਣ ਟੇਡੀ ਰੱਖਦਾ ਹੈ, ਪੰਜਾਬੀ ਬੋਲਦਾ ਹੈ, ਵਾਲ ਕੱਟੇ ਹਨ ਪੱਗ ਨਹੀਂ ਬੰਨੀ, ਨੰਗੇ ਸਿਰ ਹੈ, ਦਾੜੀ ਨਹੀਂ ਆਈ।ਇਸ ਸਬੰਧੀ ਪਤਾ ਲੱਗਣ ਤੇ ਹੇਠ ਲਿਖੇ ਨੰਬਰਾਂ ਤੇ ਇਤਲਾਹ ਦਿੱਤੀ ਜਾਵੇ । ਘਰ ਦਾ ਨੰ: 99156-74443, ਮੁੱਖ ਅਫ਼ਸਰ: 75080-18103, ਮੁੱਖ ਮੁਨਸ਼ੀ: 75080-18132