ਸਮਰਾਲਾ, 21 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ’ਚ ਹਰੇਕ ਸਾਲ ਸਾਉਣ ਮਹੀਨੇ ਦੀ ਅਸ਼ਟਮੀ ਨੂੰ ਦੁਰਗਾ ਮੰਦਿਰ ਵਿਖੇ ਲਗਣ ਵਾਲੇ ਮੇਲੇ ਮੌਕੇ ਕਰਵਾਏ ਜਾਂਦੇ ਵਿਸ਼ਾਲ ਕੁਸ਼ਤੀ ਦੰਗਲ ਸਬੰਧੀ ਦੰਗਲ ਕਮੇਟੀ ਸਮਰਾਲਾ ਦੀ ਂਿੲੱਕ ਜਰੂਰੀ ਮੀਟਿੰਗ ਹੋਈ। ਤਰਲੋਚਨ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਦੁਰਗਾ ਮੰਦਿਰ ਸਮਰਾਲਾ ਵਿਖੇ ਹੋਈ ਮੀਟਿੰਗ ਦੌਰਾਨ ਕੋਵਿਡ-19 ਦੇ ਚੱਲਦੇ ਆਮ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਕਿ ਇਸ ਵਰ੍ਹੇ ਇਹ ਵਿਸ਼ਾਲ ਕੁਸ਼ਤੀ ਦੰਗਲ ਨਾ ਕਰਵਾਇਆ ਜਾਵੇ।
ਤਰਲੋਚਨ ਸਿੰਘ ਕੰਗ ਨੇ ਦੱਸਿਆ ਕਿ 27 ਜੁਲਾਈ 2020 ਨੂੰ ਅਸ਼ਟਮੀ ਮੌਕੇ ਹੋਣ ਵਾਲਾ ਸਮਰਾਲੇ ਦਾ ਵਿਸ਼ਾਲ ਕੁਸ਼ਤੀ ਦੰਗਲ ਸੰਸਾਰ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।ਇਸ ਫੈਸਲੇ ਪ੍ਰਤੀ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …