ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਦਾਕਾਰ ਅਤੇ ਗਾਇਕ ਸੰਗਤ ਕੁਲਾਰ ਦੇ ਮਾਤਾ ਸ਼ਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਗਾਇਕਾਂ ਅਤੇ ਗੀਤਕਾਰਾਂ ਨੇ ਅਫਸੋਸ ਪ੍ਰਗਟ ਕੀਤਾ ਹੈ।ਇਸ ਦੁੱਖ ਦੀ ਘੜੀ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਗਾਇਕ ਕੁਲਵੰਤ ਉਪਲੀ, ਰਣਜੀਤ ਸਿੱਧੂ ਪ੍ਰਧਾਨ ਸੁਨਾਮ ਇਕਾਈ, ਪਾਲੀ ਉਪਲੀ, ਗੁਰਜੀਤ ਕਾਕਾ ਸੰਗਰੂਰ, ਸੁਲੇਖ ਦਰਦੀ ਲੋਂਗੋਵਾਲ, ਭਗਵਾਨ ਹਾਂਸ, ਨਿਰਮਲ ਮਾਹਲਾ ਸੰਗਰੂਰ, ਰਮੇਸ਼ ਬਰੇਟਾ, ਮੁਸਤਾਕ ਲਸਾੜਾ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾਂ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਗਾਇਕ ਅਤੇ ਅਦਾਕਾਰ ਸੰਗਤ ਕੁਲਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਮਾਤਾ ਸ਼ਿੰਦਰ ਕੌਰ ਦੇ ਭੋਗ ਦੀ ਰਸਮ ਅੱਜ 21 ਜੁਲਾਈ 2020 ਦਿਨ ਮੰਗਲਵਾਰ ਸਥਾਨ ਗੁਰਦੁਆਰਾ ਸਿੱਧ ਬਾਬਾ ਗੈਬ ਗਿਰ ਜੀ ਪਿੰਡ ਕੁਲਾਰ ਖੁਰਦ ਸਮਾਂ ਦੁਪਿਹਰ ਕੀਤੀ ਜਾਵੇਗੀ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਸੁਨਾਮ ਇਕਾਈ ਦੇ ਪ੍ਰਧਾਨ ਗਾਇਕ ਰਣਜੀਤ ਸਿੱਧੂ ਨੇ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਜ਼਼ੁਕ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਰਗਵਾਸੀ ਮਾਤਾ ਸ਼ਿੰਦਰ ਕੌਰ ਦੇ ਭੋਗ ਦੀ ਅੰਤਿਮ ਰਸਮ ਸਰਕਾਰੀ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਦਗੀ ਨਾਲ ਮਨਾਈ ਜਾਵੇਗੀ।ਕ੍ਰਿਪਾ ਕਰਕੇ ਰਿਸ਼ਤੇਦਾਰ ਤੇ ਸਬੰਧੀ ਪਰਿਵਾਰ ਦੇ ਮੈਂਬਰਾਂ ਨਾਲ ਫੋਨ ਰਾਹੀਂ ਦੁੱਖ ਸਾਂਝਾ ਕਰ ਲੈਣ, ਕਿਉਂਕਿ ਸਰਕਾਰ ਨੇ ਇਕੱਠ ਕਰਨ ‘ਤੇ ਪਾਬੰਦੀ ਲਗਾਈ ਹੋਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …