Wednesday, May 28, 2025
Breaking News

ਦਿੱਲੀ ਕਮੇਟੀ ਵੱਲੋਂ ਤੰਤੀ ਸਾਜਾਂ ਨਾਲ ਕਰਵਾਏ ਗਏ ਲੜੀਵਾਰ ਕੀਰਤਨ ਸਮਾਗਮ

PPN17101416

ਨਵੀਂ ਦਿੱਲੀ, 17 ਅਕਤੂਬਰ (ਅੰਮ੍ਰਿਤ ਲਾਲ ਮੰਨਣ) -ਗੁਰਬਾਣੀ ਦਾ ਗਾਇਨ ਨਿਸ਼ਚਿਤ ਰਾਗਾਂ ਵਿੱਚ ਕੀਤੇ ਜਾਣ ਨੂੰ ਉਤਸ਼ਾਹਿਤ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ 17 ਨਿਰਧਾਰਿਤ ਰਾਗਾਂ ਵਿੱਚ ਰਚਿਤ ਬਾਣੀ ਦਾ ਤੰਤੀ ਸਾਜਾਂ ਨਾਲ ਕੀਰਤਨ ਸਵੇਰ ਅਤੇ ਸ਼ਾਮ ਦੇ ਦਿਵਾਨਾਂ ਵਿੱਚ ਤਿੰਨ ਰੋਜ਼ ਕਰਵਾਇਆ ਗਿਆ।
ਗੁਰੂ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕਰਵਾਏ ਗਏ ਇਨ੍ਹਾਂ ਲੜੀਵਾਰ ਸਮਾਗਮਾਂ ਵਿੱਚ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਰਾਗ ਆਸਾ, ਰਾਮਕਲੀ, ਦੇਵੰਗਧਾਰੀ, ਟੋਡੀ, ਬਿਲਾਵਲ, ਧਨਾਸਰੀ, ਸਾਰੰਗ ਤੇ ਤਿਲੰਗ ਰਾਗਾ ਵਿੱਚ ਬਾਣੀ ਦਾ ਗਾਇਨ ਸਵੇਰ ਦੇ ਦੀਵਾਨਾਂ ਵਿੱਚ ਅਤੇ ਰਾਗ ਜੈਤਸਰੀ, ਮਾਰੂ, ਗਉੜੀ, ਤਿਲੰਗ ਕਾਫ਼ੀ, ਬਸੰਤ ਹਿੰਡੋਲ, ਬਸੰਤ, ਬਿਹਾਗੜਾ, ਜੈਜਾਵੰਤੀ, ਸੋਰਠਿ, ਅਤੇ 9ਵੇਂ ਮਹਲੇ ਦੇ ਸਲੋਕਾਂ ਅਤੇ ਬਾਣੀ ਦਾ ਗਾਇਨ ਸ਼ਾਮ ਦੇ ਦੀਵਾਨਾਂ ਵਿੱਚ ਕੀਤਾ ਗਿਆ।
ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਸਾਹਿਬ ਦੇ ਚੇਅਰਮੈਨ ਮਨਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਬੀਬੀ ਧੀਰਜ ਕੌਰ, ਵੱਲੋਂ ਭਾਈ ਸਾਹਿਬ ਨੂੰ ਰਾਗ ਅਧਾਰਿਤ ਕੀਰਤਨ ਗਾਇਨ ਵਿੱਚ ਦਿੱਤੀ ਜਾ ਰ੍ਹਹੀ ਵੱਡਮੁੱਲੀ ਸੇਵਾਵਾਂ ਲਈ ਸਿਰੋਪਾਓ ਰਾਹੀਂ ਸਨਮਾਨਿਤ ਵੀ ਕੀਤਾ ਗਿਆ। ਰਾਣਾ ਨੇ ਦਿੱਲੀ ਕਮੇਟੀ ਵੱਲੋਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply