ਧੂਰੀ, 21 ਸਤੰਬਰ (ਪ੍ਰਵੀਨ ਗਰਗ) – ਸਥਾਨਕ ਏਕਤਾ ਵਿਹਾਰ ਕਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੀ ਸਮੁੱਚੀ ਕਲੋਨੀ ਦੀਆਂ ਸੜਕਾਂ ਆਪਣੇ ਖਰਚ ‘ਤੇ ਬਣਾਉਣ ਦਾ ਬੀੜਾ ਚੁੱਕਦਿਆਂ ਬਿਨਾਂ ਕਿਸੇ ਉਦਘਾਟਨੀ ਸਮਾਰੋਹ ਅਤੇ ਸਿਆਸੀ ਨੇਤਾ ਦੀ ਦਖਲਅੰਦਾਜ਼ੀ ਦੇੇ ਸੜਕਾਂ ਬਨਾਉਣ ਦਾ ਕੰਮ ਆਰੰਭ ਕਰ ਦਿੱਤਾ ਹੈ।
ਸੁਰਿੰਦਰ ਕੁਮਾਰ ਦਾਰਾ ਤੇ ਨਰੇਸ਼ ਕੁਮਾਰ ਹੈਪੀ ਆਦਿ ਨੇ ਦੱਸਿਆ ਕਿ ਏਕਤਾ ਵਿਹਾਰ ਕਲੋਨੀ ਦੀਆਂ ਸੜਕਾਂ ਕਰੀਬ 7 ਸਾਲ ਪਹਿਲਾਂ ਅਕਾਲੀ ਦਲ (ਬ) ਸਰਕਾਰ ਵੇਲੇ ਅਮਨਵੀਰ ਸਿੰਘ ਚੈਰੀ ਦੇ ਸਹਿਯੋਗ ਸਦਕਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਯਤਨਾਂ ਸਦਕਾ ਬਣੀਆਂ ਸਨ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣ ਜਾਣ ‘ਤੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸ ਇਸ ਬਾਰੇ ਗੁਹਾਰ ਲਗਾਈ ਗਈ ਸੀ।ਪ੍ਰੰਤੂ ਸਾਢੇ ਤਿੰਨ ਸਾਲ ਦਾ ਸਮਾਂ ਗੁਜ਼ਰ ਜਾਣ ‘ਤੇ ਕਲੋਨੀ ਵਾਸੀਆਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਸੀ।ਜਿਸ ਕਾਰਨ ਉਹਨਾਂ ਨੇ ਆਪਣੇ ਖਰਚ ‘ਤੇ ਹੀ ਇਹ ਸੜਕਾਂ ਬਨਾਉਣ ਦਾ ਫੈਸਲਾ ਕਰ ਲਿਆ ਹੈ।ਉਹਨਾਂ ਕਿਹਾ ਕਿ ਇਸ ਕਲੋਨੀ ਦੇ ਨਿਵਾਸੀਆਂ ਵੱਲੋਂ ਨਗਰ ਕੌਂਸਲ ਨੂੰ ਸਭ ਤੋਂ ਜ਼ਿਆਦਾ ਟੈਕਸ ਅਦਾ ਕੀਤਾ ਜਾਂਦਾ ਹੈ, ਇਸ ਦੇ ਬਾਵਜੂਦ ਵੀ ਨਗਰ ਕੌਂਸਲ ਵੱਲੋਂ ਇਸ ਕਲੋਨੀ ਦੀਆਂ ਮੁਸ਼ਕਿਲਾਂ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਕਾਂਗਰਸ ਸਰਕਾਰ ਦੇ ਸ਼ਹਿਰ ਅੰਦਰ ਵਿਕਾਸ ਕਰਨ ਦੇ ਬਹੁਤੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।
ਇਸ ਮੌਕੇ ਰਕੇਸ਼ ਕੁਮਾਰ ਰੋਮੀ ਪ੍ਰਧਾਨ ਏਕਤਾ ਵਿਹਾਰ ਰੈਜੀਡੈਂਸ ਵੈਲਫੇਅਰ ਸੁਸਾਇਟੀ, ਆਪ ਆਗੂ ਸੰਦੀਪ ਸਿੰਗਲਾ, ਗੌਰਵ ਗੁਪਤਾ, ਰਵੀ ਭੂਸ਼ਨ, ਹੰਸ ਰਾਜ, ਮੁਨੀਸ਼ ਕੁਮਾਰ ਅਤੇ ਸਮੂਹ ਕਲੋਨੀ ਨਿਵਾਸੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …