ਕੋਰੋਨਾ ਪੋਜ਼ੀਟਿਵ ਵਿਅਕਤੀ ਆਪਣੇ ਘਰਾਂ ਵਿੱਚ ਏਕਾਂਤਵਾਸ ਰਹਿ ਕੇ ਕਰਵਾ ਸਕਦੇ ਹਨ ਇਲਾਜ਼ – ਡੀ.ਐਸ.ਪੀ
ਧੂਰੀ, 21 ਸਤੰਬਰ (ਪ੍ਰਵੀਨ ਗਰਗ) – ਸਥਾਨਕ ਡੀ.ਐਸ.ਪੀ ਦਫਤਰ ਵਿਖੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਕੋਰੋਨਾ ਸੈਂਪਲਿੰਗ ਕੈਂਪ ਵਿੱਚ ਥਾਣਾ ਸਦਰ ਧੂਰੀ, ਥਾਣਾ ਸਿਟੀ ਧੂਰੀ, ਪੁਲਿਸ ਚੌਕੀ ਰਣੀਕੇ, ਪੁਲਿਸ ਚੌਕੀ ਭਲਵਾਨ ਦੇ ਇੰਚਾਰਜ਼ਾਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਨਿਰੰਕਾਰੀ ਮਿਸ਼ਨ ਧੂਰੀ ਅਤੇ ਅਮਨ ਅਲਾਲ ਯੂਥ ਗਰੁੱਪ ਦੇ ਨੌਜਵਾਨ ਮੁੰਡੇ-ਕੁੜੀਆਂ ਨੇ ਆਪਣੀ ਸਵੈ-ਇੱਛਾ ਨਾਲ ਕੋਰੋਨਾ ਟੈਸਟ ਕਰਵਾਏ।ਜਿੱਥੇ ਇਸ ਸੈਂਪਲਿੰਗ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ, ਉਥੇ ਹੀ ਯੂਥ ਆਗੂ ਅਮਨ ਲਾਲ, ਰੂਪਮ ਕੌਰ ਢੀਂਡਸਾ, ਸਿਮਰਨਜੀਤ ਕੌਰ, ਸੁਖਜੀਤ ਕੌਰ, ਮਨਪ੍ਰੀਤ ਕੌਰ, ਕਿਰਨਜੀਤ ਕੌਰ ਆਦਿ ਨੇ ਕੋਰੋਨਾ ਜਾਂਚ ਤੋਂ ਘਬਰਾਉਣ ਵਾਲੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੀ ਬੀਮਾਰੀ ਦਾ ਇਲਾਜ਼ ਬੀਮਾਰੀ ਨੂੰ ਲੁਕੋ ਕੇ ਜਾਂ ਲੁਕ ਛਿਪ ਕੇ ਨਹੀਂ ਕੀਤਾ ਜਾ ਸਕਦਾ।ਨੌਜਵਾਨਾਂ ਨੂੰ ਪ੍ਰੇਰਣਾ ਸਰੋਤ ਬਣ ਕੇ ਅੱਗੇ ਆਉਣਾ ਚਾਹੀਦਾ ਹੈ।ਡੀ.ਐਸ.ਪੀ ਧੂਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਮੰਤਵ ਲੋਕਾਂ ਦੇ ਮਨਾਂ ਵਿੱਚੋਂ ਕੋਰੋਨਾ ਟੈਸਟ ਦਾ ਡਰ ਖਤਮ ਕਰਨਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਅਜੇ ਵੀ ਇਹ ਡਰ ਬਣਿਆ ਹੋਇਆ ਹੈ ਕਿ ਕੋਰੋਨਾ ਦੀ ਰਿਪੋਰਟ ਪੋਜ਼ੀਟਿਵ ਆਉਣ ‘ਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਵੇਗਾ ਜਦੋਂਕਿ ਨਿਯਮਾਂ ਅਨੁਸਾਰ ਕੋਈ ਵੀ ਕੋਰੋਨਾ ਪੋਜ਼ੀਟਿਵ ਵਿਅਕਤੀ ਆਪਣੇ ਘਰ ਵਿੱਚ ਏਕਾਂਤਵਾਸ ਰਹਿ ਕੇ ਆਪਣਾ ਇਲਾਜ਼ ਕਰਵਾ ਸਕਦਾ ਹੈ। ੁਹਨਾਂ ਕਿਹਾ ਕਿ ਅੱਜ-ਕੱਲ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਵਿੱਚ ਵੀ ਕੋਰੋਨਾ ਸੈਂਪਲਿੰਗ ਨੂੰ ਲੈ ਕੇ ਭਾਰੀ ਜਾਗਰੂਕਤਾ ਆਈ ਹੈ ਅਤੇ ਬਹੁਤ ਸਾਰੇ ਲੋਕ ਕੋਰੋਨਾ ਟੈਸਟ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਲੱਗ ਪਏ ਹਨ।
ਇਸ ਮੌਕੇ ਨਿਰੰਕਾਰੀ ਮਿਸ਼ਨ ਧੂਰੀ ਮੁਖੀ ਵਿਨੋਦ ਕੁਮਾਰ, ਦਰਸ਼ਨ ਸਿੰਘ ਐਸ.ਐਚ.ਓ ਸਿਟੀ ਧੂਰੀ, ਦੀਪਇੰਦਰ ਸਿੰਘ ਜੇਜੀ, ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ ਚੌਕੀ ਇੰਚਾਰਜ ਰਣੀਕੇ, ਗੁਰਭਜਨ ਸਿੰਘ, ਸ਼ਾਮ ਲਾਲ ਪੀ.ਸੀ.ਆਰ ਇੰਚਾਰਜ਼, ਸਤਨਾਮ ਸਿੰਘ ਟ੍ਰੈਫਿਕ ਇੰਚਾਰਜ, ਕੁਲਵਿੰਦਰ ਸ਼ਰਮਾਂ, ਜਸਵੀਰ ਸਿੰਘ ਅਤੇ ਪਰਮਜੀਤ ਸਿੰਘ ਮੁਨਸ਼ੀ ਆਦਿ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …