ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਬਹੁਜਨ ਸਮਾਜ ਪਾਰਟੀ ਦੇ ਹਲਕੇ ਫਿਰੋਜਪੁਰ ਦੇ ਲੋਕਸਭਾ ਉਮੀਦਵਾਰ ਸ਼੍ਰੀ ਰਾਮ ਕੁਮਾਰ ਪ੍ਰਜਾਪਤ ਨੇ ਅੱਜ ਕਈ ਪਿੰਡਾਂ ਦਾ ਦੌਰਾ ਕੀਤਾ ਜਿਸ ਵਿਚ ਬੇਗਾਂਵਾਲੀ, ਕੌੜਿਆਂਵਾਲੀ, ਚੁਵਾੜਿਆਂਵਾਲੀ ਅਤੇ ਅੰਤਿਮ ਬੈਠਕ ਹੀਰਾਂਵਾਲੀ ਵਿੱਚ ਸੰਪੰਨ ਹੋਈ।ਇਨਾਂ ਬੈਂਠਕਾਂ ਵਿੱਚ ਕਾਫ਼ੀ ਲੋਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਨਾਲ ਚਲਣ ਦਾ ਪ੍ਰਣ ਕੀਤਾ। ਸ਼੍ਰੀ ਪ੍ਰਜਾਪਤ ਜੀ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਲੋਕਾਂ ਨੂੰ ਭ੍ਰਿਸ਼ਟ ਸ਼ਾਸਨ ਤੋਂ ਮੁਕਤੀ ਦਵਾਉਣਗੇ ਅਤੇ ਸਮਾਜ ਨੂੰ ਅੱਛਾ ਅਤੇ ਈਮਾਨਦਾਰ ਸ਼ਾਸਨ ਦੇਣਗੇ, ਜਿਸ ਵਿੱਚ ਹਰ ਸਮਾਜ ਨੂੰ ਉਚਿਤ ਸਨਮਾਨ ਮਿਲੇਗਾ। ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਗਰੀਬ ਵਰਗ ਦੇ ਹਿਤਾਂ ਦਾ ਧਿਆਨ ਰੱਖਦੀ ਆਈ ਹੈ ਅਤੇ ਹਮੇਸ਼ਾ ਰੱਖਦੀ ਰਹੇਗੀ । ਸ਼੍ਰੀ ਰਾਜਕੁਮਾਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਅਸੀ ਸਭ ਭਰਾਵਾਂ ਨੂੰ ਇੱਕਜੁਟ ਹੋ ਜਾਣਾ ਚਾਹੀਦਾ ਹੈ ਅਤੇ ਆਪਣੀ ਸਰਕਾਰ ਬਣਾਵਾਂਗੇ ।ਉਨਾਂ ਕਿਹਾ ਕਿ ਅੱਜ ਗਰੀਬ ਦੀ ਆਰਥਿਕ ਹਾਲਤ ਕਮਜੋਰ ਹੁੰਦੀ ਜਾ ਰਹੀ ਹੈ ਅਤੇ ਉਸ ਉੱਤੇ ਕਿਸੇ ਵੀ ਪਾਰਟੀ ਦਾ ਧਿਆਨ ਨਹੀਂ ਹੈ। ਸਾਨੂੰ ਆਪਣੇ ਸੁਨਹਿਰੇ ਭਵਿੱਖ ਲਈ ਬਸਪਾ ਨੂੰ ਸੱਤਾ ਵਿੱਚ ਲਿਆਉਣਾ ਹੋਵੇਗਾ ਜਿਸਦੇ ਨਾਲ ਗਰੀਬੀ, ਭ੍ਰਿਸ਼ਟਾਚਾਰ , ਮਹਿੰਗਾਈ ਅਤੇ ਬੇਰੋਜਗਾਰੀ ਦੂਰ ਹੋ ਸਕੇ । ਇਸ ਮੌਕੇ ਪਿੰਡ ਹੀਰਾਂਵਾਲੀ ਵਿੱਚ ਬਸਪਾ ਦੇ ਜਿਲਾ ਪ੍ਰਧਾਨ ਤਾਰਾ ਚੰਦ ਭਾਟੀਆ, ਮਹਿੰਦਰ ਕੁਮਾਰ ਡਿਪਟੀ, ਅਮਰ ਸਿੰਘ, ਦਲੀਪ ਮੈਂਬਰ, ਵਿਨੋਦ ਕਿਰੋੜੀਵਾਲ, ਤ੍ਰਿਲੋਕ ਮਾਹਰ, ਸੋਹਣ ਲਾਲ, ਮੱਖਣ ਸਿੰਘ, ਸਰਵਨ, ਧਰਮਵੀਰ ਆਦਿ ਨੇ ਭਾਗ ਲਿਆ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …