Sunday, December 22, 2024

ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!

ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!!
ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!!

ਉੱਡਦੇ ਪਰਿੰਦਿਆਂ ਨੂੰ ਦਿੰਦਾ ਏ ਮਨੁੱਖ ਕਿਸ ਗੱਲ ਦੀ ਸਜ਼ਾ,
ਬੰਬਾਂ ਤੇ ਪਟਾਕਿਆਂ ਨੂੰ ਅੱਗ ਲਾਉਣ ਨਾਲੋਂ ਕਿਤੇ ਜ਼ਿਆਦਾ ਏ ਮਜ਼ਾ।
ਭੁੱਖਿਆਂ ਦੇ ਮੂੰਹ ਵਿਚ ਬੁਰਕੀ ਪਿਆਰ ਨਾਲ ਪਾ ਕੇ ਤਾਂ ਵੇਖੀਏ,
ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!!
ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!!

ਲੰਘ ਜਾਈਏ ਲੱਖਾਂ ਦਾ ਖਰੀਦ ਕੇ ਸਮਾਨ ਤਾਂ ਵੀ ਅੱਕਦੇ ਨਹੀਂ,
ਵੇਚੇ ਮੋਮਬੱਤੀਆਂ ਤੇ ਦੀਵੇ ਖੜਾ ਬੱਚਾ, ਉਹਨੂੰ ਤੱਕਦੇ ਵੀ ਨਹੀਂ।
ਲੈ ਕੇ ਜਿੰਮੇਵਾਰੀ, ‘ਸੋਨੇ’ ਜਿੰਦ ਕੋਈ ਵਿਚਾਰੀ ਨੂੰ ਪੜ੍ਹਾ ਕੇ ਤਾਂ ਵੇਖੀਏ,
ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!!
ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!!

ਸੋਂਹ ਖਾਈਏ ਇਸ ਵਾਰੀ ਭੁੱਲਕੇ ਵੀ ਨੋਟਾਂ ਨੂੰ ਨਾ ਅੱਗ ਲਾਵਾਂਗੇ,
ਆਉਣ ਵਾਲੀ ਪੀੜੀ ਲਈ ਵੀ ਸੋਨੇ ਦਲਜੀਤ ਦੁਨੀਆਂ ਬਚਾਵਾਂਗੇ।
ਲੱਭਣਾ ਕੀ ਸ਼ੋਰ ਤੇ ਸ਼ਰਾਬਿਆਂ ਵਿੱਚੋਂ ਐਵੇਂ, ਗਲੋਂ ਲਾਹ ਕੇ ਤਾਂ ਵੇਖੀਏ,
ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!!
ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!!

Dalji Sona

ਗੀਤਕਾਰ

ਦਲਜੀਤ ਸੋਨਾ

ਮੋ: 9592951262

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply