ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਰਾਜ ਭਰ ਦੇ ਉਲੀਕੇ ਪ੍ਰੋਗਰਾਮ ਦੇ ਅਨੁਸਾਰ ਪੰਜਾਬ ਦੇ ਜਿਲਾ ਹੇਡਕਵਾਰਟਰਾਂ ਅਤੇ ਖਜਾਨਾ ਮੰਤਰੀ ਦੇ ਅਰਥੀ ਫੂਕ ਮੁਜਾਹਿਰੇ ਕੀਤੇ ਜਾਣਗੇ ਇਸ ਸੰਬੰਧ ਵਿੱਚ ਪ੍ਰਧਾਨ ਗਿਆਨ ਸਿੰਘ ਦੀ ਪ੍ਰਧਾਨਗੀ ਵਿੱਚ ਦਰਜਾ ਚਾਰ ਯੂਨੀਅਨ ਦਫਤਰ ਕੈਨਾਲ ਕਲੋਨੀ ਵਿੱਚ ਇਕੱਠ ਕਰਕੇ ਰੋਸ਼ ਮੁਜਾਹਿਰਾ ਕੀਤਾ ਗਿਆ ਅਤੇ ਖਜਾਨਾ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਰੇਬਾਜੀ ਕੀਤੀ ਗਈ ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਿਲਾ ਜਨਰਲ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਦੀਵਾਲੀ ਇੱਕ ਸਾਂਝਾ ਤਿਉਹਾਰ ਹੈ ਅਤੇ ਹਰ ਸਾਲ ਦੀਵਾਲੀ ਦੇ ਸਮੇਂ ਪੰਜਾਬ ਸਰਕਾਰ ਆਪਣੇ ਦਰਜਾ ਚਾਰ ਕਰਮਚਾਰੀਆਂ ਨੂੰ ਫੈਸਟੀਵਲ ਪਟਾਕਾ ਅਲਾਉਂਸ ਦਿੰਦੀ ਆ ਰਹੀ ਹਨ ਇਸ ਵਾਰ ਪੰਜਾਬ ਸਰਕਾਰ ਨੇ ਨਾ ਪਟਾਕਾ ਅਲਾਉਂਸ ਅਤੇ ਨਾ ਹੀ ਆਪਣੇ ਕਰਮਚਾਰੀਆਂ ਨੂੰ ਤਨਖਾਹ ਦਿੰਦੀਆਂ ਹਨ ਜਿਸ ਕਾਰਨ ਪੰਜਾਬ ਸਰਕਾਰ ਦੇ ਕਰਮਚਾਰੀਆਂ ਵਿੱਚ ਕਾਫ਼ੀ ਰੋਸ਼ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੁਆਰਾ ਇਸ ਵਾਰ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ।ਇਸ ਧਰਨੇ ਨੂੰ ਸੰਬੋਧਨ ਕਰਦੇ ਹਰੀ ਚੰਦ, ਓਮਪ੍ਰਕਾਸ਼ , ਜੋਗਿੰਦਰ ਸਿੰਘ, ਸ਼ਿਵ ਕੁਮਾਰ, ਧਰਮਿੰਦਰ ਆਈਟੀਆਈ, ਜਨਰੈਲ ਸਿੰਘ ਪੀਡਬਲਿਊਡੀ, ਸੁਭਾਸ਼ ਚੰਦਰ, ਰਾਜ ਕਿਸ਼ੋਰ ਪਸ਼ੂ ਹਸਪਤਾਲ, ਓਮਪ੍ਰਕਾਸ਼ ਐਫਸੀਐਸ, ਮਾਂਘ ਸਿੰਘ ਜੰਗਲਾਤ, ਪ੍ਰੀਤਮ ਸਿੰਘ ਆਦਿ ਨੇਤਾਵਾਂ ਨੇ ਸਰਕਾਰ ਖਿਲਾਫ ਬੋਲਦੇ ਕਿਹਾ ਕਿ ਠੇਕੇਦਾਰੀ ਸਿਸਟਮ, ਆਉਟਸੋਰਸਿੰਗ ਬੰਦ ਕਰਕੇ ਰੇਗੂਲਰ ਭਰਤੀ ਚਾਲੂ ਕੀਤੀ ਜਾਵ , ਛੇਵਾਂ ਪੇ ਕਮਿਸ਼ਨ ਤੁਰੰਤ ਬਿਠਾਇਆ ਜਾਵੇ, ਨਵੀਂ ਪੇਂਸ਼ਨ ਸਕੀਮ ਬੰਦ ਕਰਕੇ ਪੁਰਾਣੀ ਸਕੀਮ ਸ਼ੁਰੂ ਕੀਤੀ ਜਾਵੇ ਅਤੇ ਵਰਦੀਆਂ ਦਿੱਤੀਆਂ ਜਾਣ ਆਦਿ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …