
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ
ਘਰ ਘਰ ਆਓ ਅਸੀਂ ਪਹੁੰਚਾਈਏ।
ਜਿੱਤ ਕਰੋਨਾ ‘ਤੇ ਅਸਾਂ ਹੈ ਪਾਉਣੀ
ਆਓ ਸਭ ਨੂੰ ਇਹ ਸਮਝਾਈਏ।
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ
ਘਰ ਘਰ ਆਓ ਅਸੀਂ ਪਹੁੰਚਾਈਏ।
ਬਾਰ-ਬਾਰ ਹੱਥਾਂ ਨੂੰ ਧੋਈਏ
ਅੱਖ, ਨੱਕ, ਕੰਨ ਨੂੰ ਨਾ ਅਸੀਂ ਛੂਹੀਏ
ਖਾਂਸੀ ਜੇ ਕਿਤੇ ਕਰਨ ਹਾਂ ਲੱਗੇ
ਰੁਮਾਲ ਨੂੰ ਰੱਖੀਏ ਸਦਾ ਮੂੰਹ ਦੇ ਅੱਗੇ
ਗੱਲ ਕਰਦੇ ਸਮੇਂ ਦੂਜਿਆਂ ਦੇ ਨਾਲ
ਮਾਸਕ ਹੁਣ ਵਰਤੋਂ ਵਿੱਚ ਲਿਆਈਏ
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ
ਘਰ ਘਰ ਆਓ ਅਸੀਂ ਪਹੁੰਚਾਈਏ।
ਬਿਨਾਂ ਕੰਮ ਤੋਂ ਬਾਹਰ ਨਾ ਜਾਈਏ
ਇਕੱਠ ਨਾ ਲੋਕਾਂ ਵਿੱਚ ਬਣਾਈਏ
ਘਰ ਵਿੱਚ ਹਾਂ ਤਾਂ ਸੁਰੱਖਿਅਤ ਹਾਂ ਯਾਰੋ
ਮਨ ਵਿੱਚ ਗੱਲ ਇਹੀ ਬਿਠਾਈਏ
ਸਮਾਜਿਕ ਦੂਰੀ ਸਦਾ ਰੱਖੀਏ ਬਣਾ ਕੇ
ਖੁਦ ਵੀ ਬਚੀਏ ਤੇ ਹੋਰਨਾਂ ਨੂੰ ਬਚਾਈਏ
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ
ਘਰ ਘਰ ਆਓ ਅਸੀਂ ਪਹੁੰਚਾਈਏ।
ਸਰਕਾਰ ਦੁਆਰਾ ਦਿੱਤੀਆਂ ਯਾਰੋ
ਹਦਾਇਤਾਂ ਦੀ ਅਸੀਂ ਪਾਲਣਾ ਕਰਕੇ
ਖਤਮ ਬਿਮਾਰੀ ਇਹ ਕਰ ਸਕਦੇ ਹਾਂ
ਨਹੀ ਲੱਭਣਾ ਕੁੱਝ ਯਾਰੋ ਡਰ ਕੇ
ਚੰਗੇ ਨਾਗਰਿਕ ਬਣ ਕੇ ਹੁਣ ਤਾਂ
ਆਓ ਆਪਣਾ ਇਹ ਫ਼ਰਜ਼ ਨਿਭਾਈਏ।
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ
ਘਰ-ਘਰ ਆਓ ਅਸੀਂ ਪਹੁੰਚਾਈਏ।25102020
ਰਾਜੇਸ਼ ਕੁਮਾਰ ਭਗਤ
ਮੋ – 9872120435
Punjab Post Daily Online Newspaper & Print Media