ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾ
ਲੈ ਵਾਤਾਵਰਨ ਬਚਾ ਵੇ ਵੀਰਾ ਕਿਰਸਾਨਾ
ਜੱਦ ਅੱਗ ਲਾਉਂਦਾ ਖੇਤਾਂ ਨੂੰ ਤੇਰੇ ਖੇਤ ਦੇ ਦਰੱਖਤ ਵੀ ਸੜ੍ਹ ਜਾਂਦੇ,
ਜਦ ਧਰਤੀ ਦੀ ਹਿੱਕ ਸੜਦੀ ਹੈ ਤਾਂ ਵਿੱਚ ਮਿੱਤਰ ਕੀੜੇ ਵੀ ਮਰ ਜਾਂਦੇ,
ਬਦਲ ਗਿਆ ਯੁੱਗ ਤੂੰ ਬਦਲ ਜਾ ਲੈ ਨਵੇ ਢੰਗ ਅਪਣਾ ਵੇ ਵੀਰਾ ਕਿਰਸਾਨਾਂ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ……….
ਏਸ ਅੱਗ ਦੇ ਕਾਰਨ ਧੂੰਏ ਦੀ ਬਣ ਧੁੰਦ ਅੰਬਰੀ ਛਾ ਜਾਂਦੀ,
ਦੋ ਫੁੱਟ ਵੀ ਦਿਸਦਾ ਦੂਰ ਨਹੀ ਚਿੱਟਾ ਦਿਨ ਰਾਤ ਬਣਾ ਜਾਂਦੀ ,
ਦੁਰਘਟਨਾ ਹੋ ਜਾਣ ਸੜਕਾਂ ‘ਤੇ ਸਾਡੇ ਮਰਦੇ ਭੈਣ ਭਰਾ ਵੇ ਵੀਰਾ ਕਿਰਸਾਨਾਂ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ……….
ਹਵਾ ਪਾਣੀ ਦੂਸ਼ਿਤ ਹੋ ਗਿਆ ਏ ਇਹ ਆਖੇ ਜੱਗ ਜਹਾਨ ਸਾਰਾ,
ਜੇ ਸਮਝੀ ਨਾ ਗੱਲ ਲੋਕਾਂ ਨੇ ਤਾਂ ਫਿਰ ਹੋਜੂਗਾ ਨੁਕਸਾਨ ਭਾਰਾ,
ਵਕਤ ਗੁਆਇਆ ਹੱਥ ਨਹੀ ਆਉਣਾ ਰੋਵਾਂਗੇ ਪਛਤਾ ਵੇ ਵੀਰਾ ਕਿਰਸਾਨਾਂ,
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ……….
ਜੇ ਵਾਹ ਪਰਾਲੀ ਖੇਤਾਂ ਵਿੱਚ, ਧਰਤੀ ਦੇ ਵਿੱਚ ਮਲਾ ਲਈਏ,
ਬਣ ਖਾਦ ਵਧਾਵੇ ਉਪਜਾਂ ਨੂੰ ਇਹੋ ਜਿਹਾ ਢੰਗ ਅਪਣਾ ਲਈਏ,
ਸਭ ਛੱਡ ਪਰਾਣੇ ਢੰਗਾਂ ਨੂੰ ਤਕਨੀਕ ਨਵੀ ਅਪਣਾ ਵੇ ਵੀਰਾਂ ਕਿਰਸਾਨਾਂ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ……….
ਜੇ ਮੰਨ ਕੇ ਗੱਲ ਸਰਕਾਰਾਂ ਦੀ ਗੱਲ ਦਿਲ ਦੇ ਵਿੱਚ ਬਠਾ ਲਈਏ,
ਬਲਦੇਵ ਪਤਰੋੜਾਂ ਵਾਲਿਆ ਉਏ ਹਵਾ ਦੂਸਿਤ ਹੋਣੋ ਬਚਾ ਲਈਏ,
ਸੁੱਧ ਹੋਜੁੂ ਸਾਰਾ ਪੌਣਪਾਣੀ ਆਉ ਸਭ ਨੂੰ ਸੁੱਖ ਦਾ ਸਾਹ ਵੇ ਵੀਰਾਂ ਕਿਰਸਾਨਾਂ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ……….25102020
ਬਲਦੇਵ ਸਿੰਘ ਪਤਰੌੜਾਂ
ਮੋ – 8696249991