ਅੰਨ ਦਾਤਾ! ਤੇਰੀ ਮਿੱਟੀ ਦੇ ਵਿੱਚ ਖੁਸ਼ਬੂ,
ਸਰਕਾਰਾਂ ਮਿਲਾਇਆ, ਮਿੱਟੀ `ਚ ਖ਼ੂਨ।
ਖੇਤੀ ਸਬੰਧੀ ਪਾਸ ਕੀਤਾ ਕਾਲਾ ਕਾਨੂੰਨ,
ਕਿਰਸਾਨ ਨਾ ਮੰਨਣ ਕਾਲਾ ਕਾਨੂੰਨ।
ਸ਼ੰਭੂ ਬਾਰਡਰ ‘ਤੇ ਖੜ੍ਹ ਕੇ ਕੀਤਾ ਰੋਸ ਖੂਬ,
ਕਿਸਾਨਾਂ ਸਰਕਾਰਾਂ ਹਿਲਾਈਆਂ ਖੂਬ
ਹੱਕ `ਚ ਖੜ੍ਹ ਗਏ ਕਈ ਜਵਾਨ ਖੂਨ
ਕਿਸਾਨਾਂ ਲਾਇਆ ਪੱਕਾ ਧਰਨਾ
ਵਾਪਸ ਲੈਣ ਲਈ ਇਹ ਕਾਲਾ ਕਾਨੂੰਨ।
ਜੇ ਨਾ ਮੰਨੀ ਸਰਕਾਰ ਹਿਲਾਵਾਂਗੇ ਦਿੱਲੀ ਜ਼ਰੂਰ
ਦੇ ਕੇ ਕੁਰਬਾਨੀਆਂ ਅੰਨਦਾਤਾ ਜਿੱਤੂਗਾ ਜ਼ਰੂਰ। 25102020
ਦਵਿੰਦਰ ਸਿੰਘ ਸੱਗੂ
ਅੰਮ੍ਰਿਤਸਰ।
ਮੋ – 8283826449