ਤਰਸਿੱਕਾ, 23 ਜਨਵਰੀ (ਕਵਲਜੀਤ ਸਿੰਘ) – ਪ੍ਰਤਾਪ ਸਿੰਘ ਬਾਜਵਾ ਮੇਰੇ ਤੇ ਜੋ ਦੋਸ਼ ਲਾ ਰਿਹਾ ਹੈ ਉਹ ਸਭ ਝੂਠ ਹੈ ਅਤੇ ਉਨਾਂ ਨੂੰ ਬਦਨਾਮ ਕਰਨ ਦੀ ਬਾਜਵਿਆਂ ਦੀ ਇੱਕ ਚਾਲ ਹੈ ਅਤੇ ਚੋਣਾਂ ਨੇੜੇ ਹੋਣ ਕਰਕੇ ਪੰਜਾਬ ਦੀ ਸਿਆਸਤ ‘ਚ ਨੋਟੰਕੀ ਕਰਕੇ ਉਨਾਂ ਨੂੰ ਕਮਜੋਰ ਕਰਨ ਲਈ ਰਾਜਨੀਤੀ ਖੇਡੀ ਜਾ ਰਹੀ ਹੈ ।ਬਲਾਕ ਤਰਸਿੱਕਾ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬਾਜਵਿਆਂ ਨੇ ਉਨਾਂ ‘ਤੇ ਜੋ ਦੋਸ਼ ਲਾਇਆ ਹੈ ਕਿ ਭੋਲੇ ਵਰਗੇ ਸਮੱਗਲਰਾਂ ਦਾ ਸਰਦਾਰ ਮਜੀਠੀਆ ਹੈ, ਉਸ ਸਬੰਧੀ ਜਾਣ ਤੋਂ ਬਾਅਦ ਸੱਚਾਈ ਸਾਹਮਣੇ ਆਏਗੀ। ਉਨਾਂ ਕਿਹਾ ਕਿ ਭੋਲੇ ਕੋਲੋਂ ਜਦੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ ਉਦੋਂ ਕਾਂਗਰਸ ਦੀ ਸਰਕਾਰ ਸੀ। ਅਤੇ ਦਿੱਲੀ ਦੀ ਕੇਂਦਰੀ ਸਰਕਾਰ ਕੀ ਸੁੱਤੀ ਸੀ ਜਦੋ ਭੋਲਾ ਦਾ ਇੰਨਾ ਵੱਡਾ ਕਾਰੋਬਾਰ ਚੱਲ ਰਿਹਾ ਸੀ? ਸ੍ਰ. ਮਜੀਠੀਆ ਨੇ ਇਹ ਵੀ ਕਿਹਾ ਕਿ ਜਦੋ ਪੰਜਾਬ ਪੁਲਿਸ ਨੇ ਭੋਲੇ ਨੂੰ ਫੜਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਵਿੱਚ ਭੋਲੇ ਤੇ ਪਰਚਾ ਦਰਜ਼ ਕਰਵਾਇਆ, ਉਦੋ ਵੀ ਪ੍ਰਤਾਪ ਸਿੰਘ ਬਾਜਵਾ ਨੇ ਭੋਲੇ ਦੀ ਮਦਦ ਕੀਤੀ। ਉਨਾਂ ਦੱਸਿਆ ਕਿ ਜਦ ਕਾਂਗਰਸ ਦੀ ਦਸਰਕਾਰ ਸੀ ਤਾਂ ਪੰਜਾਂ ਸਾਲਾਂ ਵਿੱਚ 22,000 ਸਮੱਗਲਰਾਂ ਤੇ ਪਰਚਾ ਹੋਇਆ ਸੀ। ਲੇਕਿਨ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇ 25,000 ਸਮੱਗਲਰਾਂ ਤੇ ਪਰਚਾ ਹੋਇਆ ਹੈ। ਸ੍ਰ. ਮਜੀਠੀਆ ਨੇ ਆਪਣੇ ਬੱਚਿਆਂ ਦੀ ਸੋਂਹ ਖਾ ਕੇ ਕਿਹਾ ਕਿ ਮੇਰੇ ਤੇ ਜੋ ਵੀ ਇਲਜ਼ਾਮ ਲਾਏ ਗਏ ਹਨ ਉਹ ਸਾਰੇ ਝੂਠੇ ਹਨ ਅਤੇ ਮੇਰਾ ਇਸ ਵਿੱਚ ਕੋਈ ਹੱਥ ਨਈਂ। ਉਨਾਂ ਨੇ ਕਿਹਾ ਕਿ ਸੀ.ਬੀ.ਆਈ. ਤੋ ਇਹ ਜਾਂਚ ਕਰਵਾਈ ਜਾਵੇ ਕਿ ਸਮੱਗਲਰਾਂ ਦਾ ਸਰਦਾਰ ਕੌਣ ਹੈ, ਮਜੀਠੀਆ ਪਰਿਵਾਰ ਜਾਂ ਬਾਜਵਾ ਪਰਿਵਾਰ? ਅਤੇ ਜੋ ਵੀ ਇਸ ਜਾਂਚ ਵਿੱਚ ਦੋਸ਼ੀ ਪਾਏ ਜਾਣ ਉਨ੍ਹਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤਲਵੀਰ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਹੁੰਦਾ ਜਾ ਰਿਹਾ ਸਫਾਇਆ ਵੇਖ ਕੇ ਬਾਜਵਿਆਂ ਨੇ ਜੋ ਚੱਕਾ ਜਾਮ ਕੀਤਾ, ਉਹ ਫਲਾਪ ਸ਼ੋਅ ਸਾਬਤ ਹੋਇਆ ਹੈ।
ਇਸ ਅਵਸਰ ‘ਤੇ ਅਕਾਲੀ ਆਗੂ ਗੁਰਜਿੰਦਰ ਸਿੰਘ ਚੇਅਰਮੈਨ ਢਪੱਈ, ਸਿਆਸੀ ਸਲਾਹਕਾਰ ਤਲਵੀਰ ਗਿੱਲ, ਸ਼੍ਰੋਮਣੀ ਕਮੇਟੀ ਮੈਨਬਰ ਭਗਵੰਤ ਸਿੰਘ ਸਿਆਲਕਾ, ਬਲਜੀਤ ਸਿੰਘ ਜਲਾਲ ਉਸਮਾ, ਸੁਖਵਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
Check Also
ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …