Wednesday, July 3, 2024

ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਲਈ ਬੈਲਜ਼ੀਅਮ ਤੋਂ ਆਏ ਮਾਹਿਰਾਂ ਨੇ ਦਿਤੇ ਸੁਝਾਅ

22011433

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ‘ਚ ਇਤਹਾਸਿਕ ਦੁਖਭੰਜਨੀ ਬੇਰੀ, ਲਾਚੀ ਬੇਰੀ ਤੇ ਬੇਰ ਬਾਬਾ ਬੁੱਢਾ ਸਾਹਿਬ ਜੀ ਦੀ ਇਤਿਹਾਸਕ ਪ੍ਰਮਾਣਿਕਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਸਾਂਭ ਸੰਭਾਲ ਲਈ ਐਗਰਾਫਿਟ ਕੰਪਨੀ ਬੈਲਜੀਅਮ ਤੋਂ ਕੰਨਸਲਟੈਂਟ ਸੋਨੀਆਂ ਹਬਲੋਕਸ ਅਤੇ ਐਮ.ਡੀ. ਗਰੁੱਪ ਦੇ ਚੇਅਰਮੈਨ ਸ੍ਰ: ਹਰਪਾਲ ਸਿੰਘ, ਸ੍ਰ: ਐਮ .ਐਸ ਧੰਜੂ, ਡਾਇਰੈਕਟਰ ਅਤੇ ਪ੍ਰੋਫੈਸਰ ਬਾਇਓ ਟੈਕਨਾਲੋਜੀ ਬੀ . ਆਈ . ਐਸ ਗਰੁੱਪ ਆਫ਼ ਇੰਡਸਟਰੀਜ਼ ਗਾਗਰਾ ਮੋਗਾ ਮਾਣਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਨੂੰ ਮਿਲਣ ਲਈ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪੁੱਜੇ। ਇਥੇ ਉਨ੍ਹਾਂ ਸ੍ਰ: ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ  ਤੇ ਸ੍ਰ: ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਗੱਲਬਾਤ ਕੀਤੀ। ਇਸ ਮੌਕੇ ਸ੍ਰ: ਧੰਜੂ ਨੇ ਗੱਲਬਾਤ ਕਰਦਿਆਂ ਸ੍ਰ: ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੂੰ ਦੱਸਿਆ ਕਿ ਬੈਲਜ਼ੀਅਮ ਵਿਚ ਬੂਟਿਆਂ ਦੀ ਸਾਂਭ-ਸੰਭਾਲ ਆਰਗੈਨਿਕ ਵਿਧੀ ਨਾਲ ਕਰਨ ਲਈ ਪ੍ਰਸਿੱਧ ਸਾਇੰਸਟਿਸਟ ਗੈਬਰੀਅਲ ਡੈਵਰਿਨਡੈਂਟ ਦੀ ਅਗਵਾਈ ‘ਚ ਐਗਰਾਨਿਕ ਨਾਂ ਦੀ ਕੰਪਨੀ ਕੰਮ ਕਰ ਰਹੀ ਹੈ, ਜਿਸ ਨੇ ਹੁਣ ਤੀਕ ਬੜੀ ਲੰਮੀ ਚੌੜੀ ਖੋਜ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਵਲੋਂ ਮੈਡਮ ਸੋਨੀਆਂ ਹਬਲੋਕਸ ਬੀਤੇ ਵਰ੍ਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸੀ ਤੇ ਇਨ੍ਹਾਂ ਨੇ ਆਪਣੀ ਸੰਸਥਾ ਦੇ ਮੁਖੀ ਪ੍ਰਸਿੱਧ ਸਾਇੰਸਿਸਟ ਗੈਬਰੀਅਲ ਡੈਵਰਿਨਡੈਂਟ ਨਾਲ ਦੁਖ ਭੰਜਨੀ ਬੇਰੀ ਦੇ ਸੁੱਕਣ ਸਬੰਧੀ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੰਪਨੀ ਨੂੰ ਬੇਰੀਆਂ ਦੀ ਸਾਂਭ-ਸੰਭਾਲ ਪ੍ਰਤੀ ਆਗਿਆ ਦੇਵੇ ਤਾਂ ਅਸੀਂ ਪੂਰੀ ਸੁਹਿਰਦਤਾ ਨਾਲ ਇਨ੍ਹਾਂ ਇਤਹਾਸਿਕ ਬੇਰੀਆਂ ਦੀ ਸਾਂਭ-ਸੰਭਾਲ ਬਾਰੇ ਆਪਣੀ ਕੰਪਨੀ ਦੀਆਂ ਆਰਗੈਨਿਕ ਦਵਾਈਆਂ ਰਾਹੀਂ ਬੇਰੀਆਂ ਦੇ ਪੱਤਿਆਂ ਤੇ ਛਿੜਕਾ ਕਰਾਂਗੇ, ਜਿਸ ਰਾਹੀਂ ਇਨ੍ਹਾਂ ਨੂੰ ਹਰਿਆ ਭਰਿਆ ਰੱਖਣ ਲਈ ਵੱਡੀ ਸਫ਼ਲਤਾ ਮਿਲੇਗੀ। ਇਸ ਤੇ ਸ੍ਰ: ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੇ ਆਏ ਵਫ਼ਦ ਨੂੰ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਇਤਹਾਸਿਕ ਕਿਤਾਬਾਂ ਦਾ ਸੈਟ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਆਪਣੀ ਕੰਪਨੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਦੇਣ। ਸ੍ਰ: ਧੰਜੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਮਾਣ-ਸਨਮਾਨ ਬਦਲੇ ਸ੍ਰ: ਮਨਜੀਤ ਸਿੰਘ ਨਿੱਜੀ ਸਕੱਤਰ ਤੇ ਮਾਣਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਕੰਪਨੀ ਕੁਦਰਤੀ (ਆਰਗੈਨਿਕ) ਵਿਧੀ ਨਾਲ ਇਨ੍ਹਾਂ ਇਤਿਹਾਸਕ ਬੇਰੀਆਂ ਦਾ ਇਲਾਜ ਕਰੇਗੀ ਅਤੇ ਸਾਡੇ ਇਸ ਪ੍ਰੋਡਕਟ ਨਾਲ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਬੇਰੀਆਂ ਦੀ ਸਾਂਭ-ਸੰਭਾਲ ਤੋਂ ਪਹਿਲਾਂ ਵਾਤਾਵਰਣ, ਰੌਸ਼ਨੀ, ਆਵਾਜ਼ ਤੇ ਪਾਣੀ ਬਾਰੇ ਮੁਕੰਮਲ ਜਾਂਚ ਕੀਤੀ ਜਾਵੇਗੀ। ਇਸ ਮੌਕੇ ਐਸ. ਐਸ. ਛੀਨਾ, ਚੇਅਰਮੈਨ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਮੈਂਬਰ ਮੈਨੇਜਮੈਂਟ ਖਾਲਸਾ ਕਾਲਜ, ਅੰਮ੍ਰਿਤਸਰ, ਸ੍ਰ: ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ, ਸ੍ਰ: ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ੍ਰ: ਸਿਮਰਨਜੀਤ ਸਿੰਘ ਪੀ.ਆਰ.ਓ. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply