ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਦਿੱਤਾ ਸੱਦਾ
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੋਗਤਾ 01 ਜਨਵਰੀ 2021 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਜਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਅਤੇ ਵਿਦਿਆਰਥੀਆਂ ਦੇ ਵੀਲ੍ਹ ਚੇਅਰ ਦੌੜ ਅਤੇ ਆਨਲਾਈਨ ਕਵਿਜ਼ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਅੰਮ੍ਰਿਤਸਰ ਵਲੋਂ ਕਰਵਾਏ ਗਏ।ਜਿਸ ਵਿੱਚ 188 ਪ੍ਰਤੀਯੋਗੀਆਂ ਨੇ ਭਾਗ ਲਿਆ।ਕਵਿਜ਼ ਦਾ ਮੁਲਾਂਕਣ ਧਰਮਿੰਦਰ ਸਿੰਘ ਗਿੱਲ ਤੇ ਜਸਬੀਰ ਸਿੰਘ ਕੀਤਾ।ਪ੍ਰਤੀਯੋਗਿਤਾ ਨੂੰ ਆਨਲਾਈਨ ਕਰਨ ਵਿੱਚ ਜਿਲ੍ਹਾ ਸਿੱਖਿਆ ਵਿਭਾਗ ਲੈਕਚਰਾਰ ਮਿਸ ਆਦਰਸ਼ ਸ਼ਰਮਾ, ਸ਼੍ਰੀਮਤੀ ਰੋਹਿਨੀ ਤੇ ਸ਼੍ਰੀਮਤੀ ਸ਼ਰਨਜੀਤ ਕੌਰ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਗਿਆ।
ਚੋਣ ਤਹਿਸੀਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਕਵਿਜ਼ ਦੀ ਪਹਿਲੀ ਕੈਟਾਗਿਰੀ ਈ.ਐਲ.ਸੀ (ਮੈਂਬਰ) ਵਿੱਚ 137 ਪ੍ਰਤੀਯੋਗਿਆਂ ਨੇ ਭਾਗ ਲਿਆ।ਨਿਤਿਨ ਪੁੱਤਰ ਰਾਜ ਕੁਮਾਰ (ਸ. ਸ. ਸਕੂਲ ਕਰਮਪੁਰਾ) ਨੇ ਪਹਿਲਾ, ਆਸ਼ੂ ਪੁੱਤਰ ਸ਼ਿਬੂ (ਸ.ਐਲੀ. ਸਕੂਲ, ਭੰਗਾਲੀ ਕਲਾਂ) ਨੇ ਦੂਸਰਾ ਅਤੇ ਅਨੀਸ਼ਾ (ਬੀ.ਪੀ.ਐਸ. ਸਕਲ ਫਾਰ ਸਪੈਸ਼ਲ ਨੀਡਜ਼) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਇਸ ਕਵਿਜ ਦੀ ਦੂਸਰੀ ਕੈਟਾਗਿਰੀ ਈ.ਐਲ.ਸੀ (ਇੰਚਾਰਜ) ਵਿੱਚ 51 ਪ੍ਰਤੀਯੋਗਿਆਂ ਨੇ ਭਾਗ ਲਿਆ ਅਤੇ ਸ਼੍ਰੀਮਤੀ ਸੁਨੀਤਾ ਸ਼ਰਮਾ (ਸ. ਹ ਸਕੂਲ, ਪੁੱਤਲੀਘਰ) ਪਹਿਲੇ ਸਥਾਨ, ਸ਼੍ਰੀਮਤੀ ਅਮਰਜੀਤ ਕੌਰ (ਸ.ਸ.ਸ.ਸ ਛੇਹਰਟਾ) ਦੂਸਰੇ ਸਥਾਨ ਗੁਰਚਰਨ ਸਿੰਘ (ਰਾਜਾਤਾਲ) ਤੀਸਰੇ ਸਥਾਨ ‘ਤੇ ਰਹੇ।ਚੋਣ ਤਹਿਸੀਲਦਾਰ ਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਇਸੇ ਦੌਰਾਨ ਜ਼ਿਲਾ੍ਹ ਚੋਣ ਅਫਸਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਸਵੀਪ ਮੁਹਿੰਮ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੀਲ੍ਹ ਚੇਅਰ ਦੌੜ ਦੇ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਦਿਵਿਯਾਂਗ ਬੱਚਿਆਂ ਨੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ।ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਹਾਇਕ ਨੋਡਲ ਅਫਸਰ ਸਵੀਪ-ਕਮ-ਜਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਵੋਟ ਬਣਵਾਉਣ ਲਈ ਫਾਰਮ ਭਰਦੇ ਸਮੇਂ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਰੰਗੀਨ ਫੋਟੋ, ਜਨਮ ਮਿਤੀ ਅਤੇ ਰਿਹਾਇਸ਼ ਦਾ ਪ੍ਰਮਾਣ ਪੱਤਰ ਲਗਾਉਣਾ ਜ਼ਰੂਰੀ ਹੈ।ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸਨ ਦੀ ਵੈਬਸਾਇਟ www.nvsp.in ‘ਤੇ ਲਾਗਇੰਨ ਕਰਕੇ ਆਨਲਾਇਨ ਵੋਟ ਬਣਾਉਣ ਲਈ ਫਾਰਮ 6, ਵੋਟ ਕਟਾਉਣ ਲਈ ਫਾਰਮ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਲਈ ਫਾਰਮ 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8-ਏ ਭਰ ਕਰ ਸਕਦਾ ਹੈ।ਜ਼ਿਲ੍ਹਾ ਪ੍ਰਸ਼ਾਸਨ ਵਲੋ ਬੱਚਿਆਂ ਨੂੰ ਕੋਵਿਡ-19 ਦੀ ਮਹਾਮਾਰੀ ਤੋ ਬਚਣ ਲਈ ਮਾਸਕ ਵੀ ਵੰਡੇ ਗਏ।
ਇਸ ਮੌਕੇ ਜ਼ਿਲਾ੍ਹ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀਮਤੀ ਮਨਦੀਪ ਕੌਰ, ਸਵੀਪ ਕੋਆਡੀਨੇਟਰ ਸੋਰਭ ਖੋਸਲਾ, ਜਸਬੀਰ ਸਿੰਘ, ਸ਼ੀਮਤੀ ਅਦਰਸ਼ ਕੁਮਾਰੀ ਅਤੇ ਧਰਮਿੰਦਰ ਸਿੰਘ ਵੀ ਹਾਜ਼ਰ ਸਨ।