Sunday, February 9, 2025

ਥੀਏਟਰ ਦੇ ਸੀਨੀਅਰ ਡਾਇਰੈਕਟਰ ਪ੍ਰੋ. ਰਾਮ ਗੋਪਾਲ ਬਜਾਜ ਵਿਰਸਾ ਵਿਹਾਰ ਵਿਖੇ ਹੋਏ ਰੂਬਰੂ

PPN28101433
ਅੰਮ੍ਰਿਤਸਰ, 28 ਅਕਤੂਬਰ (ਦੀਪ ਦਵਿੰਦਰ)- ਰੰਗਮੰਚ ਨੂੰ ਇਕ ਵਿਸ਼ੇ ਦੇ ਤੌਰ ਤੇ ਸਾਰੇ ਦੇਸ਼ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆ ਭਵਿੱਖ ਪੀੜੀਆਂ ਵਿੱਚ ਕਦਰਾਂ ਕੀਮਤਾਂ ਅਤੇ ਵਿਰਾਸਤੀ ਸੰਸਕਾਰ ਕਾਇਮ ਰਹਿ ਸਕਣ”।ਇਹ ਵਿਚਾਰ ਅੱਜ ਇਥੇ ਵਿਰਸਾ ਵਿਹਾਰ ਵਿਖੇ ਵਿਸ਼ੇਸ਼ ਤੌਰ ਤੇ ਆਏ ਭਾਰਤੀ ਰੰਗਮੰਚ ਦੀ ਮਹਾਨ ਹਸਤੀ ਪ੍ਰੋ. ਰਾਮ ਗੋਪਾਲ ਬਜਾਜ ਨੇ ਹਾਜ਼ਰ ਕਲਾਕਾਰਾਂ ਨੂੰ ਸੰਬੋਧਨ ਕਰਦਿਆ ਕਹੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਦਸ਼ਾ ਅਤੇ ਦਿਸ਼ਾ ਸਹੀ ਰਖਣ ਲਈ ਰੰਗਮੰਚ ਨੂੰ ਹੋਰ ਅੱਗੇ ਲੈ ਕੇ ਆਉਣਾ ਬਹੁਤ ਜਰੂਰੀ ਹੈ, ਇਸ ਲਈ ਜਿਵੇਂ ਸਾਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਸਪਤਾਲ, ਸਕੂਲ, ਕਾਲਜ਼ ਅਤੇ ਹੋਰ ਲੋੜਵੰਦ ਚੀਜ਼ਾ ਦੀ ਜਰੂਰਤ ਹੈ, ਉਸੇ ਤਰ੍ਹਾਂ ਨਾਟਘਰਾਂ ਵੀ ਬਣਨੇ ਲਾਜ਼ਮੀ ਹਨ। ਸ੍ਰੀ ਬਜਾਜ ਨੇ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਨਾਟਘਰਾਂ ਦੀ ਮੰਗ ਲਈ ਆਪਣੇ ਰਾਜਸੀ ਅਤੇ ਪ੍ਰਬੰਧਕੀ ਨੁਮਇੰਦਿਆ ਨਾਲ ਦਲੀਲਾ ਨਾਲ ਚਰਚਾ ਅਤੇ ਜੋਰਦਾਰ ਮੰਗ ਕਰਨ। ਉਨ੍ਹਾਂ ਕਿਹਾ ਕਿ ਸਮੇਂ ਦੇ ਬਦਲਣ ਨਾਲ ਅਤੇ ਗਲੋਬਲੀ ਪ੍ਰਭਾਵਾਂ ਕਰਕੇ ਪਰਿਵਾਰ ਵੰਡੇ ਜਾ ਰਹੇ ਹਨ ਸੁਸਇਟੀ ਵਿਚੋਂ ਆਪਸੀ ਗਲਬਾਤ ਤੇ ਸਾਂਝ ਖਤਮ ਹੋਰ ਰਹੀ ਹੈ। ਇਸਦਾ ਦੁੱਖ ਵੱਡੀ ਉਮਰ ਦੇ ਮਰਦਾ ਅਤੇ ਔਰਤਾਂ ਨੂੰ ਸਹਿਣਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਪੁੱਛਗਿੱਛ ਖ਼ਤਮ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਚਰਚਾ ਵਿੱਚ ਡਾ. ਨੀਤਾ ਮਹਿੰਦਰਾ, ਕੇਵਲ ਧਾਲੀਵਾਲ, ਜਤਿੰਦਰ ਬਰਾੜ, ਪ੍ਰਮਿੰਦਰਜੀਤ, ਜਸਵੰਤ ਜੱਸ, ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਭੂਪਿੰਦਰ ਸੰਧੂ ਆਦਿ ਨੇ ਭਾਗ ਲਿਆ। ਉਨ੍ਹਾਂ ਨੇ ਬਹੁਤ ਖੂਬਸੂਰਤ ਕਵਿਤਾਵਾਂ ਹਾਥ ਤੇ ਅੰਕੜੇ ਪੇਸ਼ ਕੀਤੇ। ਇਸ ਮੌਕੇ ਲੋਕ ਗਾਇਕਾ ਗੁਰਮੀਤ ਬਾਵਾ, ਕੁਲਵੰਤ ਗਿੱਲ, ਦੀਪ ਦਵਿੰਦਰ ਸਿੰਘ, ਹਜ਼ਾਰਾ ਸਿੰਘ ਚੀਮਾ, ਰਜਿੰਦਰ ਰਾਜੂ ਸਮੇਤ ਬਹੁਤ ਸਾਰੇ ਕਲਾ ਪ੍ਰੇਮੀ ਅਤੇ ਥੀਏਟਰ ਆਰਟਿਸਟ ਹਾਜ਼ਰ ਹੋਏ। ਚਰਚਾ ਉਪਰੰਤ ਸ੍ਰੀ ਬਜਾਜ ਨੂੰ ਵਿਰਸਾ ਵਿਹਾਰ ਵੱਲੋਂ ਸਨਮਾਨ ਚਿਨ੍ਹ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Check Also

ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …

Leave a Reply