ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) -ਪੁਲਿਸ ਚੌਕੀ ਚਾਟੀਵਿੰਡ ਗੇਟ ਦੇ ਇੰਚਾਰਜ਼ ਏ.ਐਸ.ਆਈ ਰਵੀ ਕੁਮਾਰ, ਏ.ਐਸ.ਆਈ ਕੁਲਦੀਪ ਸਿੰਘ, ਏ.ਐਸ.ਆਈ
ਹਰਜਿੰਦਰ ਸਿੰਘ, ਏ.ਐਸ.ਆਈ ਹਰਮਨਜੀਤ ਸਿੰਘ, ਏ.ਐਸ.ਆਈ ਤੇਜ਼ਬੀਰ ਸਿੰਘ ਸਮੇਤ ਪੁਲਿਸ ਪਾਰਟੀ ਤਰਨ ਤਾਰਨ ਰੋਡ ਨੇੜੇ ਸਕੱਤਰੀ ਬਾਗ਼ ਬਾਹਰ ਪੁਲਿਸ ਨਾਕਾ ਲਗਾਇਆ ਹੋਇਆ ਸੀ।ਇਸ ਦੌਰਾਨ ਉਨਾਂ ਬਿਨਾਂ ਨੰਬਰੀ ਮੋਟਰ ਸਾਇਕਲ ਸਵਾਰ ਵਿਅਕਤੀ ਨੂੰ ਕਾਬੂ ਕਰ ਲਿਆ।ਜਿਸ ਨੇ ਮੰਨਿਆ ਕਿ ਮੋਟਰਸਾਈਕਲ ਉਸ ਨੇ ਚੋਰੀ ਕੀਤਾ ਹੈ।ਏ.ਐਸ.ਆਈ ਰਵੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੋਹਨ ਸਿੰਘ ਉਰਫ ਮੇਹਣੀ ਪਿੰਡ ਵਰਨਾਲਾ ਥਾਣਾ ਵਲਟੋਹਾ ਤਹਿਸੀਲ ਪੱਟੀ ਜਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।ਉਸ ਪਾਸੋਂ ਸਖਤੀ ਨਾਲ ਪੁੱਛਗਿਛ ਕਰਨ ‘ਤੇ ਦੋਸ਼ੀ ਨੇ ਮੰਨਿਆ ਕਿ ਉਸ ਨੇ 4 ਹੋਰ ਮੋਟਰਸਾਈਕਲ ਚੋਰੀ ਕੀਤੇ ਹਨ।ਪੁਲਿਸ ਅਧਿਕਾਰੀਆਂ ਵਲੋਂ ਚੋਰੀ ਕੀਤੇ 5 ਵਾਹਨ ਬਰਾਮਦ ਕਰ ਲਏ ਗਏ ਹਨ।
Punjab Post Daily Online Newspaper & Print Media