Saturday, September 21, 2024

ਜੀ.ਐਨ.ਡੀ.ਯੂ ਵਿਖੇ ਰਿਸਰਚ ਸਕਾਲਰ ਯੂਨੀਅਨ ਤੇ ਸਿੱਖ ਯੂਥ ਪੰਜਾਬ ਵੱਲੋਂ ਰੋਸ ਮਾਰਚ

ਅੰਮ੍ਰਿਤਸਰ, 17 ਫਰਵਰੀ (ਸੰਧੂ) – ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੀਤੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਅਤੇ ਅੰਦੋਲਨ ਦੌਰਾਨ ਹਰਿਆਣਾ ਤੇ ਦਿੱਲੀ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਵੱਖ-ਵੱਖ ਜੇਲ੍ਹਾਂ ਵਿੱਚ ਡੱਕੇ ਪਏ ਕਿਸਾਨ ਤੇ ਕਿਸਾਨੀ ਹਿਤੈਸ਼ੀ ਮਹਿਲਾ-ਪੁਰਸ਼ਾ ਦੀ ਰਿਹਾਈ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਯੂਨੀਅਨ ਤੇ ਸਿੱਖ ਯੂਥ ਪੰਜਾਬ ਦੇ ਵੱਲੋਂ ਇਕ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।ਇਹ ਮਾਰਚ ਜੀ.ਐਨ.ਡੀ.ਯੂ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਿਭਾਗਾਂ ਤੋਂ ਹੁੰਦਾ ਹੋਇਆਂ ਮੁੱਖ ਗੇਟ ‘ਤੇ ਪਹੁੰਚਿਆ ਤੇ ਆਗੂਆਂ ਦੇ ਸੰਬੋਧਨ ਤੋਂ ਬਾਅਦ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪਨ ਹੋਇਆ।
ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਕਿਸਾਨਾਂ ਦੇ ਸਿਰ ਥੋਪੇ ਗਏ ਤਿੰਨ ਕਾਲੇ ਖੇਤੀ ਕਾਨੂੰਨਾ ਦੀ ਕਰੜੀ ਨਿੰਦਿਆ ਕੀਤੀ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਹਿਯੋਗੀ ਮੰਤਰੀਆਂ ਨੂੰ ਖੂਬ ਭੰਡਿਆ।ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰ ਕੇ ਸਰਕਾਰ ਵਿਰੁੱਧ ਘੋਲ ਕਰ ਰਹੇ ਕਿਸਾਨਾਂ ਦੇ ਖਿਲਾਫ ਕੇਂਦਰ ਸਰਕਾਰ ਸਾਜਿਸ਼ਾਂ ਰੱਚ ਰਹੀ ਹੈ ਤੇ ਇਸ ਨੂੰ ਫੇਲ ਕਰਨ ਲਈ ਵਿਊਤਾਂ ਗੁੰਦ ਰਹੀ ਹੈ।ਕੇਂਦਰ ਸਰਕਾਰ ਜਮਹੂਰੀ ਕਦਰਾਂ ਕੀਮਤਾਂ ਦਾ ਰੱਜ ਕੇ ਘਾਣ ਕਰ ਰਹੀ ਹੈ।ਜੇਲ੍ਹਾਂ ਅੰਦਰ ਬੰਦ ਕਿਸਾਨਾਂ ਤੇ ਕਿਸਾਨ ਹਿਤੈਸ਼ੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਦੇ ਅਣਮਨੁੱਖੀ ਤਸੀਹਿਆਂ ਦੀ ਗੂੰਝ ਪੂਰੇ ਵਿਸ਼ਵ ਦੇ ਕੰਨ੍ਹਾਂ ਵਿੱਚ ਪੈ ਚੁੱਕੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁੱਲਣਾ ਹਿਟਲਰ ਨਾਲ ਕਰਨ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਦੀ ਮੁਕੰਮਲ ਹਮਾਇਤ ਵੀ ਕੀਤੀ ਗਈ ਹੈ।ਇਸ ਦੌਰਾਨ ਕੇਂਦਰ ਤੇ ਹਰਿਆਣਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਤੇ ਪਿੱਟ ਸਿਆਪਾ ਵੀ ਕੀਤਾ ਗਿਆ। ਰੋਸ ਮਾਰਚ ਵਿੱਚ ਸ਼ਾਮਲ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਹੱਥਾਂ ਵਿੱਚ ਕਿਸਾਨ ਹਿਤੈਸੀ ਤੇ ਕੇਂਦਰ ਸਰਕਾਰ ਵਿਰੋਧੀ ਤੱਖਤੀਆਂ ਬੈਨਰ, ਚਾਰਟ ਤੇ ਹੋਰ ਪੜ੍ਹਨਯੋਗ ਸਮੱਗਰੀ ਵੀ ਸੀ।
                  ਇਸ ਮੌਕੇ ਜਤਿੰਦਰ ਵੀਰ ਸਿੰਘ, ਗੁਰਮਿੰਦਰ ਸਿੰਘ, ਮਨੀਸ਼, ਤਰਨਜੀਤ ਸਿੰਘ, ਹਰਜੋਤ ਸਿੰਘ, ਤਜਿੰਦਰ ਸਿੰਘ, ਸਾਹਿਲ, ਸੁੱਖਵਿੰਦਰ ਸਿੰਘ, ਅਜਾਦਵੀਰ ਸਿੰਘ, ਸਤਿੰਦਰਜੀਤ ਸਿੰਘ, ਸੰਨੀ ਪੱਖੋਕੇ ਆਦਿ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …