Saturday, September 21, 2024

ਪੰਜ-ਰੋਜ਼ਾ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ

ਕੈਂਪ ਵਿੱਚ ਸ਼ਾਮਲ ਸਿਖਿਆਰਥੀਆਂ ਨੂੰ ਟਰੇਨਿੰਗ ਸਰਟੀਫਿਕੇਟ ਵੀ ਵੰਡੇ ਗਏ

ਸਮਰਾਲਾ, 17 ਫਰਵਰੀ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ, ਡਾ. ਮਦਨ ਮੋਹਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਸੁਖਵਿੰਦਰ ਸਿੰਘ ਵਾਲੀਆ ਦੀ ਰਹਿਨੁਮਾਈ ਹੇਠ ਰਾਮ ਰਤਨ ਸਿੰਘ ਮੱਛੀ ਪਾਲਣ ਅਫਸਰ ਸਮਰਾਲਾ ਵੱਲੋਂ ਆਤਮਾ ਸਕੀਮ ਸਮਰਾਲਾ ਦੇ ਸਹਿਯੋਗ ਨਾਲ ਪੰਜ-ਰੋਜ਼ਾ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ।ਇਸ ਪੰਜ ਰੋਜਾ ਕੈਂਪ ਵਿੱਚ 18 ਕਿਸਾਨਾਂ ਵਲੋਂ ਮੱਛੀ ਪਾਲਣ ਕਿਤੇ ਦੀਆਂ ਗਤੀਵਿਧੀਆਂ, ਮੱਛੀ ਪਾਲਣ ਤਲਾਬ ਦੀ ਪੱਟ-ਪੁਟਾਈ ਤੋਂ ਲੈ ਕੇ ਪੂੰਗ ਪਾਉਣ ਤੱਕ ਦੀ ਸਿਖਲਾਈ ਦਿੱਤੀ ਗਈ।ਇਸ ਤੋਂ ਇਲਾਵਾ ਮੱਛੀ ਪਾਲਣ ਮਹਿਕਮੇ ਦੀਆਂ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਗਿਆ।ਇਸ ਕੈਂਪ ਦੌਰਾਨ ਸਿਖਿਆਰਥੀਆਂ (ਕਿਸਾਨਾਂ) ਨੇ ਇਹ ਦਾਅਵਾ ਕੀਤਾ ਕਿ ਉਹ ਇਸ ਸਹਾਇਕ ਧੰਦੇ ਨੂੰ ਅਪਣਾਉਣ ਦਾ ਪੂਰਾ ਯਤਨ ਕਰਨਗੇ ਤਾਂ ਜੋ ਉਨ੍ਹਾਂ ਅਜਿਹੇ ਧੰਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਸਰਕਾਰ ਵੱਲੋਂ ਚਾਲੂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕੀਏ।ਟਰੇਨਿੰਗ ਪੂਰੀ ਹੋਣ ਉਪਰੰਤ ਰਾਮ ਰਤਨ ਸਿੰਘ ਮੱਛੀ ਪਾਲਣ ਅਫਸਰ ਸਮਰਾਲਾ ਵਲੋਂ ਕੈਂਪ ਵਿਚ ਸ਼ਾਮਲ ਸਿਖਿਆਰਥੀਆਂ (ਕਿਸਾਨਾਂ) ਨੂੰ ਟਰੇਨਿੰਗ ਸਰਟੀਫਿਕੇਟ ਵੰਡੇ ਗਏ।
                    ਕੈਂਪ ਦੀ ਸਮਾਪਤੀ ਮੌਕੇ ਉਪਰੋਕਤ ਤੋਂ ਇਲਾਵਾ ਸਰਬਜੀਤ ਸਿੰਘ ਬੀ.ਟੀ.ਐਮ, ਕੁਲਵਿੰਦਰ ਸਿੰਘ ਏ.ਟੀ.ਐਮ, ਚਮਕੌਰ ਸਿੰਘ, ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਆਦਿ ਤੋਂ ਇਲਾਵਾ ਟਰੇਨਿੰਗ ਵਿੱਚ ਸ਼ਾਮਲ ਕਿਸਾਨ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …