Thursday, July 3, 2025
Breaking News

ਮੋਬਾਇਲ ਐਪ ਜਾਂ ਵੈਬ ਪੋਰਟਲ ਤੋਂ ਕੀਤਾ ਜਾ ਸਕਦਾ ਹੈ ਡਾਊਨਲੋਡ ਵੋਟਰ ਕਾਰਡ

ਅੰਮ੍ਰਿਤਸਰ 23 ਫਰਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ 11ਵੇਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਵਾਲੇ ਦਿਨ 25 ਜਨਵਰੀ 2021 ਨੂੰ ਵੋਟਰਾਂ ਲਈ ਨਵੀਂ ਸਰਵਿਸ ਈ-ਐਪਿਕ ਲਾਂਚ ਕੀਤੀ ਗਈ ਹੈ, ਜਿਸ ਤਹਿਤ ਯੋਗਤਾ 01 ਜਨਵਰੀ 2021 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਰਜਿਸਟਰ ਹੋਏ ਵੋਟਰ ਆਪਣਾ ਈ-ਵੋਟਰ ਫੋਟੋ ਸ਼ਨਾਖਤੀ ਕਾਰਡ (ਈ-ਐਪਿਕ) ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਵੈਬ ਪੋਰਟਲ
(<http://voterportal.eci.gov.in> , <https://nvsp.in>)
ਵਿਚੋਂ 28 ਫਰਵਰੀ 2021 ਤੱਕ ਡਾਊਨਲੋਡ ਕਰ ਸਕਦੇ ਹਨ।
              ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੋਂ ਤੱਕ ਫੋਟੋ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਰਜਿਸਟਰ ਵੋਟਰਾਂ ਦੇ ਈ-ਵੋਟਰ ਫੋਟੋ ਸ਼ਨਾਖਤੀ ਕਾਰਡ ਡਾਊਨਲੋਡ ਕਰਨ ਦਾ ਸਬੰਧ ਹੈ, ਉਨ੍ਹਾਂ ਲਈ ਭਾਰਤ ਚੋਣ ਕਮਿਸ਼ਨ ਵਲੋਂ ਵਖਰੇ ਤੌਰ ‘ਤੇ ਸ਼ਡਿਊਲ ਜਾਰੀ ਕੀਤਾ ਜਾਵੇਗਾ।ਈ-ਐਪਿਕ ਦੀ ਸਰਵਿਸ ਤੋਂ ਇਲਾਵਾ ਵੋਟਰਾਂ ਨੂੰ ਪੀ.ਵੀ.ਸੀ ਵੋਟਰ ਫੋਟੋ ਸ਼ਨਾਖਤੀ ਕਾਰਡ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਕੀਤਾ ਜਾਵੇਗਾ।
                  ਉਨਾਂ ਦੱਸਿਆ ਕਿ ਨਵੇਂ ਰਜਿਸਟਰ ਵੋਟਰਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਦੇਣ ਹਿੱਤ ਸੁਵਿਧਾ ਸੈਂਟਰ ਅੰਮ੍ਰਿਤਸਰ ਵਿਖੇ ਅਤੇ ਜਿਲ੍ਹੇ ਦੇ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਵਿੱਚ ਈ-ਵੋਟਰ ਫੋਟੋ ਸ਼ਨਾਖਤੀ ਕਾਰਡ (ਈ-ਐਪਿਕ) ਡਾਊਨਲੋਡ ਕਰਨ ਦੀ ਜਾਗਰੂਕਤਾ ਲਈ ਹੈਲਪ ਡੈਸਕ ਬਣਾਏ ਜਾਣਗੇ।
                   ਉਨਾਂ ਕਿਹਾ ਕਿ ਨਵੇਂ ਰਜਿਸਟਰ ਹੋਏ ਵੋਟਰਾਂ ਨੂੰ ਈ-ਐਪਿਕ ਡਾਊਨਲੋਡ ਕਰਨ ਸਬੰਧੀ ਜਾਗਰੂਕ ਕਰਨ ਹਿੱਤ ਸੁਵਿਧਾ ਸੈਂਟਰ ਅੰਮ੍ਰਿਤਸਰ ਵਿੱਚ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।ਇਸ ਹੈਲਪ ਡੈਸਕ ਦੇ ਟੋਲ ਫ੍ਰੀ ਨੰਬਰ 1950 ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …