Saturday, September 21, 2024

41ਵੀਂ ਪੰਜਾਬ ਮਾਸਟਰਜ਼ ਐਥਲੈਟਿਕਸ ਮੀਟ 2021 ਦੌਰਾਨ ਅੰਮ੍ਰਿਤਸਰ ਦੇ ਖਿਡਾਰੀਆਂ ਦੀ ਝੰਡੀ

ਅਜੀਤ ਰੰਧਾਵਾ, ਅਵਤਾਰ ਸਿੰਘ, ਅਨੁਭਵ ਵਰਮਾਨੀ, ਮਹਿੰਦਰ ਵਿਰਕ ਨੇ ਜਿੱਤਿਆ ਸੋਨਾ

ਅੰਮ੍ਰਿਤਸਰ, 24 ਫਰਵਰੀ (ਸੰਧੂ) – ਸੰਗਰੂਰ ਦੀ ਇਤਿਹਾਸਕ ਧਰਤੀ ਮਸਤੂਆਣਾ ਸਾਹਿਬ ਵਿਖੇ ਸੰਪਨ ਹੋਈ ਦੋ ਰੋਜ਼ਾ 41ਵੀਂ ਪੰਜਾਬ ਮਾਸਟਰਜ਼ ਐਥਲੈਟਿਕਸ ਮੀਟ 2021 ਦੇ ਦੌਰਾਨ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਮਾਸਟਰ ਖਿਡਾਰੀਆਂ ਦੀ ਝੰਡੀ ਰਹੀ।
                      ਮੇਜ਼ਬਾਨ ਸੰਸਥਾ ਦੇ ਜਨਰਲ ਸਕੱਤਰ ਕੈਪਟਨ ਭੁਪਿੰਦਰ ਸਿੰਘ ਪੂਨੀਆ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਵਿੱਚ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਅਗਵਾਈ ਹੇਠ ਸ਼ਮੂਲੀਅਤ ਕਰਨ ਗਏ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਮੁਕਾਬਲੇਬਾਜ਼ੀ ਵਿੱਚ ਦਮ-ਖਮ ਦਿਖਾਉਂਦੇ ਹੋਏ ਜਿੱਤ ਦੇ ਝੰਡੇ ਬੁਲੰਦ ਕਰਦੇ ਹੋਏ ਕਈ ਵੱਕਾਰੀ ਮੈਡਲਾਂ ਅਤੇ ਟ੍ਰਾਫੀਆਂ ਤੇ ਕਬਜ਼ਾ ਜਮਾਇਆ।
                   ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਤੇ ਕੌਮਾਂਤਰੀ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ 35 ਸਾਲ ਤੋਂ ਉਪਰਲੇ ਉਮਰ ਵਰਗ ਦੇ ਵਿੱਚ ਅਨੁਭਵ ਵਰਮਾਨੀ ਨੇ 5 ਕਿਲੋਮੀਟਰ ਵਾਕ ਦੇ ਵਿੱਚ ਗੋਲਡ ਮੈਡਲ, 45 ਸਾਲ ਤੋਂ ਉੱਪਰਲੇ ਵਰਗ ਦੇ ਵਿੱਚ ਅਵਤਾਰ ਸਿੰਘ ਪੀ.ਪੀ. ਨੇ 400 ਤੇ 800 ਮੀਟਰ ਰੇਸ ਦੇ ਵਿੱਚ ਗੋਲਡ ਮੈਡਲ 50 ਸਾਲ ਤੋਂ ਉਪਰਲੇ ਉਮਰ ਵਰਗ ਦੇ ਵਿੱਚ ਪ੍ਰਿੰਸੀਪਲ ਨਗੀਨ ਸਿੰਘ ਬੱਲ ਨੇ 10,000 ਤੇ 1500 ਮੀਟਰ ਵਿੱਚ ਸਿਲਵਰ ਮੈਡਲ ਇਸੇ ਤਰ੍ਹਾਂ ਲਖਵਿੰਦਰ ਸਿੰਘ ਫੌਜ਼ੀ ਨੇ 10,000 ਮੀਟਰ ਦੇ ਵਿੱਚ ਬਰਾਊਂਜ਼ ਮੈਡਲ ਤੇ 200 ਮੀਟਰ ਰੇਸ ਦੇ ਵਿੱਚ ਸਿਲਵਰ ਮੈਡਲ ਹਾਂਸਲ ਕੀਤਾ।ਇਸੇ ਤਰ੍ਹਾਂ ਲੈਕਚਰਾਰ ਬਲਵਾਨ ਸਿੰਘ ਨੇ ਚੰਗੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕੀਤਾ।
                   55 ਸਾਲ ਤੋਂ ਉਪਰਲੇ ਵਰਗ ਦੇ ਵਿੱਚ ਪ੍ਰੇਮ ਸਿੰਘ ਫੌਜੀ ਨੇ 5000 ਮੀਟਰ ਰੇਸ ਦੇ ਵਿੱਚ ਬਰਾਊਂਜ਼ ਮੈਡਲ, ਮਨਬੀਰ ਸਿੰਘ ਸੀ.ਆਈ.ਐਸ.ਐਫ ਨੇ 10,000 ਹਜ਼ਾਰ ਮੀਟਰ ਤੇ 1500 ਮੀਟਰ ਰੇਸ ਦੇ ਵਿੱਚ ਬਰਾਉੂਂਜ਼ ਮੈਡਲ, ਅਵਤਾਰ ਸਿੰਘ ਜੀ.ਐਨ.ਡੀ.ਯੂ ਨੇ ਹੈਮਰ ਥੋ੍ਰ ਵਿੱਚ ਸਿਲਵਰ ਮੈਡਲ ਹਾਸਲ ਕੀਤਾ।ਜਦਕਿ ਰਜਿੰਦਰ ਸਿੰਘ ਛੀਨਾ ਨੇ 100 ਅਤੇ 200 ਮੀਟਰ ਰੇਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ।60 ਸਾਲ ਤੋਂ ਉਪਰਲੇ ਵਰਗ ਦੇ ਵਿੱਚ ਨਿਸ਼ਾਨ ਸਿੰਘ ਨੇ ਜੈਵਲਿਨ ਥੋ੍ਰ ਦੇ ਵਿੱਚ ਸਿਲਵਰ ਮੈਡਲ ਮਹਿੰਦਰ ਸਿੰਘ ਵਿਰਕ ਨੇ 10,000 ਮੀਟਰ ਰੇਸ ਦੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਵਾਹ-ਵਾਹ ਖੱਟੀ।75 ਸਾਲ ਤੋਂ ਉਪਰਲੇ ਵਰਗ ਦੇ ਵਿੱਚ ਅਜੀਤ ਸਿੰਘ ਰੰਧਾਵਾ ਨੇ 100, 200 ਤੇ 400 ਮੀਟਰ ਰੇਸ ਦੇ ਵਿੱਚ ਗੋਲਡ ਮੈਡਲ ਹਮਸਲ ਕਰਕੇ ਬੱਲੇ-ਬੱਲੇ ਕਰਵਾਈ।
                  ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਚੀਫ ਪੈਟਰਨ ਤੇ ਜੀ.ਐਨ.ਡੀ.ਯੂ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁੱਖੀ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਸਮੁੱਚੇ ਖਿਡਾਰੀਆਂ ਦੀ ਕਾਰਗੁਜ਼ਾਰੀ ਤੇ ਖੁਸ਼ੀ ਅਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਅੰਮ੍ਰਿਤਸਰ ਵਾਪਸ ਪਰਤਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਨੂੰ ਵੈਟਰਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਖੇਡ ਖੇਤਰ ਨਾਲ ਜੁੜਣਾ ਚਾਹੀਦਾ ਹੈ।
                    ਇੰਨ੍ਹਾਂ ਖਿਡਾਰੀਆਂ ਦੇ ਸਵਾਗਤੀ ਸਮਾਰੋਹ ਦੌਰਾਨ ਪੈਟਰਨ ਮੈਡਮ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ, ਪ੍ਰਧਾਨ ਮੈਡਮ ਸੰਦੀਪ ਕੌਰ ਸੰਧੂ, ਕਨਵੀਨਰ ਸੁਖਚੈਨ ਸਿੰਘ ਭੰਗੂ, ਮੁੱਖ ਸਲਾਹਕਾਰ ਪਹਿਲਵਾਨ ਕਮਲ ਕਿਸ਼ੋਰ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜੁਆਇੰਟ ਸੈਕਟਰੀ ਮਾਨਸੀ ਖੰਨਾ, ਪੀਆਰਓ ਜੀ.ਐਸ ਸੰਧੂ, ਰਮਦਾਸ ਜੋਨ ਕਾਰਜਕਾਰੀ ਇੰਚਾਰਜ ਭਾਗ ਸਿੰਘ ਵਿਰਕ, ਹਰਗੋਬਿੰਦਪੁਰ ਕਾਰਜਕਾਰੀ ਜੋਨ ਇੰਚਾਰਜ ਮੈਡਮ ਚਰਨਜੀਤ ਕੌਰ ਸੰਧੂ, ਰਿਟਾ. ਐਸ.ਡੀ.ਓ ਅਮਰ ਸਿੰਘ ਸੰਧੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …