ਅੰਮ੍ਰਿਤਸਰ, 28 ਫ਼ਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਦੇਖ-ਰੇਖ ਹੇਠ ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਵੱਲੋਂ ਮਨਾਏ ਗਏ ਇਸ ਤਿਉਹਾਰ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਪ੍ਰਿੰ: ਨਾਗਪਾਲ ਨੇ ਤਿਉਹਾਰ ਦੀ ਮਹਾਨਤਾ ਦੱਸਦੇ ਹੋਏ ਹਰੇਕ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕਿਹਾ ਕਿ ਬਸੰਤ ਖੇੜੇ ਦਾ ਅਤੇ ਨਵੀਂ ਸ਼ੁਰੂਆਤ ਦਾ ਮੌਸਮ ਹੈ, ਨੌਜਵਾਨ ਵਿਦਿਆਰਥੀ ਸਮਾਜ ਦੇ ਖੇੜੇ ਦਾ ਸੂਚਕ ਹਨ।ਵਿਦਿਆਰਥੀਆਂ ’ਚ ਨਵੇਂ ਵਿਚਾਰਾਂ ਦੇ ਫੁੱਲ ਖਿੜ੍ਹਦੇ ਹਨ ਅਤੇ ਵਿੱਦਿਅਕ ਅਦਾਰਿਆਂ ਦਾ ਫ਼ਰਜ਼ ਹੈ ਕਿ ਇਸ ਨਵੀ ਪੌਧ ਨੂੰ ਸਿੰਜਿਆ ਜਾਵੇ।
ਇਸ ਪ੍ਰੋਗਰਾਮ ਦਾ ਆਗਾਜ਼ ਬੱਚਿਆਂ ਦੁਆਰਾ ਸਵਾਗਤ ਗੀਤ ਬੋਲ ਕੇ ਕੀਤਾ ਗਿਆ।ਉਪਰੰਤ ਛੋਟੇ ਛੋਟੇ ਬੱਚਿਆਂ ਨੇ ਡਾਂਸ ਅਤੇ ਹੋਰ ਦਿਲਚਸਪ ਪੇਸ਼ਕਾਰੀਆਂ ਕਰਕੇ ਹੋਰਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਰੰਜਨ ਕੀਤਾਾ ਅਤੇ ਖੂਬ ਵਾਹੋ ਵਾਹੀ ਹਾਸਲ ਕੀਤੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …