ਅੰਮ੍ਰਿਤਸਰ, 28 ਫ਼ਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ +1 ਦੇ ਵਿਦਿਆਰਥੀਆਂ ਵੱਲੋਂ +2 ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਦਾ ਆਰੰਭ ਕਾਲਜ ਸ਼ਬਦ ਦੇ ਗਾਇਨ ਨਾਲ ਕੀਤਾ ਗਿਆ।ਇਸ ਉਪਰੰਤ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ, ਸੋਲੋ ਡਾਂਸ, ਭੰਗੜਾ, ਗੀਤ ਅਤੇ ਮਾਡਲਿੰਗ ਆਦਿ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। +1 ਦੇ ਵਿਦਿਆਰਥੀਆਂ ਵੱਲੋਂ +2 ਦੇ ਵਿਦਿਆਰਥੀਆਂ ਕੋਲੋਂ ਕੁੱਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਕਿਹਾ ਕਿ ਬੇਸ਼ੱਕ ਕੋਵਿਡ-19 ਕਰਕੇ ਬਹੁਤੀਆਂ ਕਲਾਸਾਂ ਆਨਲਾਈਨ ਹੀ ਚੱਲੀਆਂ ਹਨ।ਪਰ ਫ਼ਿਰ ਵੀ ਜਦੋਂ ਤੋਂ ਕਾਲਜ ਆਫਲਾਈਨ ਸ਼ੁਰੂ ਹੋਇਆ ਹੈ, ਉਦੋਂ ਤੋਂ ਵਿਦਿਆਰਥੀਆਂ ਦੀ ਕਾਲਜ ’ਚ ਕਾਰਗੁਜ਼ਾਰੀ ਅਤੇ ਉਤਸ਼ਾਹ ਸਲਾਹੁਣਯੋਗ ਹੈ।
ਸਮਾਗਮ ਦੇ ਅੰਤ ’ਚ ਵੱਖ ਵੱਖ ਖੇਡਾਂ ’ਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਪਾਰਟੀ ਦੌਰਾਨ ਕਾਰਵਾਈ ਗਈ ਮਾਡਲਿੰਗ ’ਚੋਂ ਜਸ਼ਨਪ੍ਰੀਤ ਸਿੰਘ (+2 ਆਰਟਸ) ਮਿਸਟਰ ਫ਼ੇਅਰਵੈਲ, ਨਵਦੀਪ ਕੌਰ (+2 ਸਾਇੰਸ) ਮਿਸ ਫ਼ੇਅਰਵੈਲ, ਸਾਹਿਲ ਸ਼ਰਮਾ (+2 ਸਾਇੰਸ) ਮਿਸਟਰ ਹੈਂਡਸਮ, ਪ੍ਰਭਜੋਤ ਕੌਰ (+2 ਕਾਮਰਸ) ਮਿਸ ਚਾਰਮਿੰਗ, ਨਵਰਾਜ ਸਿੰਘ (+2 ਸਾਇੰਸ) ਮਿਸਟਰ ਕੋਨਫ਼ੀਡੈਂਟ ਅਤੇ ਜਸ਼ਨਪ੍ਰੀਤ ਕੌਰ (+2 ਆਰਟਸ) ਮਿਸ ਕੌਨਫ਼ੀਡੈਂਟ ਚੁਣੇ ਗਏ।
ਇਸ ਮੌਕੇ ਪਿ੍ਰੰ: ਡਾ. ਐਚ.ਬੀ ਸਿੰਘ ਅਤੇ ਕਾਲਜ ਸਟਾਫ਼ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …