ਵੱਖ-ਵੱਖ ਸਮਾਗਮਾਂ ‘ਚ ਕੀਤੀ ਸ਼ਿਰਕਤ
ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ।ਸ਼੍ਰੀਮਤੀ ਪੂਨਮ ਕਾਂਗੜਾ ਅਤੇ ਦਰਸ਼ਨ ਕਾਂਗੜਾ ਨੇ ਕਿਹਾ ਕਿ 15ਵੀਂ-16ਵੀਂ ਸਦੀ ਵਿੱਚ ਵਰਣ ਵਿਵਸਥਾ ਵਲੋਂ ਪੈਦਾ ਕੀਤੀ ਧਾਰਮਿਕ ਕੱਟੜਤਾ, ਅਣਮਨੁੱਖੀ ਵਿਵਸਥਾ, ਜਾਤ-ਪਾਤ, ਛੂਆ ਛੂਤ ਅਤੇ ਸਮਾਜ ‘ਚ ਪੈਦਾ ਕੀਤੇ ਸਮਾਜਿਕ ਜ਼ਬਰ ਉਪਰ ਹੱਲਾ ਬੋਲਣ ਵਾਲੇ ਸ਼੍ਰੋਮਣੀ ਸੰਤ ਰਵਿਦਾਸ ਜੀ ਮਹਾਰਾਜ ਨੇ ਜੋ ਮਾਰਗ ਦਿਖਾਇਆ ਹੈ, ਉਸ ‘ਤੇ ਚੱਲਦਿਆਂ ਸਾਨੂੰ ਵੀ ਦੀਨ ਦੁਖੀਆਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।ਉਨਾਂ ਕਰਮ ਕਾਂਡ, ਮੂਰਤੀ ਪੂਜਾ ਹੋਰ ਆਡੰਬਰਾਂ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਨਿਰਗੁਣ ਪ੍ਰਮਾਤਮਾ ਵਿੱਚ ਵਿਸ਼ਵਾਸ਼ ਰੱਖਣ ਲਈ ਇਕ ਲਹਿਰ ਸਿਰਜ਼ੀ।
ਸ਼੍ਰੀਮਤੀ ਪੂਨਮ ਕਾਂਗੜਾ ਅਤੇ ਦਰਸ਼ਨ ਸਿੰਘ ਕਾਂਗੜਾ ਦਾ ਕਈ ਥਾਈਂ ਸਨਮਾਨ ਵੀ ਕੀਤਾ ਗਿਆ।