ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਨੇ ਦੱਸਿਆ ਹੈ ਕਿ ਉਨਾਂ ਵਲੋਂ ਕੀਤੀ ਗਈ ਮੰਗ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਮ੍ਰਿਤਸਰ ਕੈਂਪਸ ਅਤੇ ਬਾਬਾ ਬਕਾਲਾ ਵਿਖੇ ਕੇਂਦਰ ਸਰਕਾਰ ਵਲੋਂ ਨਵੇਂ ਟੈਕਸਟਾਇਲ ਟਰੇਨਿੰਗ ਸੈਂਟਰ ਖੋਲ੍ਹੇ ਜਾਣ ਵਿਸ਼ਵਾਸ ਦਿਵਾਇਆ ਹੈ।ਔਜਲਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇਗ ਬਹਾਦਰ ਸਕੂਲ ਆਫ ਟੈਕਸਟਾਈਲ ਟੈਕਨਾਲੋਜੀ ਜਲਦ ਹੀ ਟਰੇਨਿੰਗ ਲਈ ਖੋਲ ਦਿੱਤਾ ਜਾਵੇਗਾ ਤਾਂ ਜੋ ਟੈਕਸਟਾਈਲ ਇੰਡਸਟਰੀ ਨੂੰ ਨਵਾਂ ਹੁਲਾਰਾ ਦਿੱਤਾ ਜਾ ਸਕੇ।
ਔਜਲਾ ਨੇ ਦੱਸਿਆ ਕਿ ਲੋਕ ਸਭਾ ਵਿਚ ਉਨਾਂ ਨੇ ਬੀਤੇ ਦਿਨੀਂ ਦਮ ਤੋੜ ਚੁੱਕੀ ਟੈਕਸਟਾਈਲ ਇੰਡਸਟਰੀ ਸੰਬੰਧੀ ਮਾਮਲਾ ਉਠਾਉਂਦਿਆਂ ਕਿਹਾ ਸੀ ਕਿ ਪੰਜਾਬ ਵਿਚ ਇਸ ਇੰਡਸਟਰੀ ਦੀ ਮੁੜ ਸੁਰਜੀਤੀ ਲਈ ਕੇਂਦਰ ਸਰਕਾਰ ਜਲਦੀ ਹੀ ਆਰਥਿਕ ਪੈਕੇਜ ਅਤੇ ਸਬਸਿਡੀ ਦੇਣ ਦਾ ਐਲਾਨ ਕਰੇ।ਇਸ ਦੇ ਜਵਾਬ ਵਿਚ ਸਿਮ੍ਰਤੀ ਇਰਾਨੀ ਨੇ ਇਸ ਸਬੰਧੀ ਡੀ.ਪੀ.ਆਰ ਭੇਜਣ ਦੀ ਗੱਲ ਕਹੀ ਸੀ ਅਤੇ ਉਹਨਾਂ (ਗੁਰਜੀਤ ਔਜਲਾ) ਵਲੋਂ ਇਸ ਦੀ ਪ੍ਰੋਜੈਕਟ ਰਿਪੋਰਟ ਦੇਣ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਔਜਲਾ ਦੀ ਮੰਗ ਨੂੰ ਮੌਕੇ ‘ਤੇ ਪ੍ਰਵਾਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਟੈਕਸਟਾਈਲ ਯੂਨਿਟਾਂ ਨੂੰ ਵਧਾਵਾ ਦੇਣ ਲਈ ਜੋ ਪਰਪੋਜ਼ਲ ਉਨ੍ਹਾਂ ਨੂੰ ਭੇਜੀ ਜਾਵੇਗੀ, ਉਹ ਉਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨਗੇ।ਇਸ ਦੇ ਨਾਲ ਹੀ ਉਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਹੈਂਡੀਕਰਾਫਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਠਿਆਲਾ (ਬਾਬਾ ਬਕਾਲਾ) ਕੈਂਪਸ ਵਿਚ ਖੋਲ੍ਹਣ ਦੀ ਮੰਗ ਕੀਤੀ।ਸਿਮ੍ਰਤੀ ਇਰਾਨੀ ਨੇ ਇਹ ਮੰਗ ਵੀ ਮੌਕੇ ‘ਤੇ ਮਨਜ਼ੂਰ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ‘ਤੇ ਇਹ ਸਕੂਲ ਖੋਲ੍ਹ ਦਿੱਤਾ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …