Friday, July 4, 2025
Breaking News

ਡੀ.ਸੀ ਵੱਲੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਰੋਜ਼ਾਨਾ ਮੀਟਿੰਗ ਕਰਨ ਦਾ ਫੈਸਲਾ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਵਿਚ ਕਣਕ ਦੀ ਆਮਦ ਵਿਚ ਆਈ ਤੇਜ਼ੀ ਦੇ ਨਾਲ ਹੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਖਰੀਦ ਦੇ ਕੰਮ ਵਿੱਚ ਲੱਗੀਆਂ ਸਾਰੀਆਂ ਏਜੰਸੀਆਂ ਨਾਲ ਰੋਜ਼ਾਨਾ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈੈ।ਅੱਜ ਆਪਣੀ ਰਿਹਾਇਸ਼ ਵਿਖੇ ਐਸ.ਡੀ.ਐਮ, ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਜਿਲ੍ਹਾ ਮੰਡੀ ਅਧਿਕਾਰੀ ਸਮੇਤ ਕਣਕ ਦੀ ਖਰੀਦ ਕਰ ਰਹੀਆਂ ਸਾਰੀਆਂ ਏਜੰਸੀਆਂ ਤੇ ਮੰਡੀਆਂ ਵਿੱਚ ਇਸ ਕੰਮ ਦੀ ਨਿਗਰਾਨੀ ਕਰ ਰਹੇ ਇੰਸਪੈਕਟਰਾਂ ਨਾਲ ਮੀਟਿੰਗ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਹਰੇਕ ਮੰਡੀ ਦੇ ਸੁਪਰਵਾਈਜ਼ਰ ਅਤੇ ਇੰਸਪੈਕਟਰ ਇਹ ਯਕੀਨੀ ਬਣਾਉਣ ਕਿ ਜਿਲ੍ਹੇ ਵਿਚ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ।ਉਨਾਂ ਕਿਹਾ ਕਿ ਕਿਸਾਨ ਵੱਲੋਂ ਪੈਦਾ ਕੀਤੀ ਉਪਜ ਨੂੰ ਖਰੀਦਣਾ ਤੇ ਦੇਸ਼ ਦੀਆਂ ਲੋੜਾਂ ਲਈ ਅਨਾਜ ਸਾਂਭਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਕਿਸੇ ਤਰਾਂ ਦੀ ਕੁਤਾਹੀ ਜਾਂ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
                      ਖਹਿਰਾ ਨੇ ਕਿਹਾ ਕਿ ਇਹ 10 ਤੋਂ 12 ਦਿਨ ਦਾ ਸੀਜ਼ਨ ਹੈ ਅਤੇ ਫੀਲਡ ਵਿਚ ਕੰਮ ਕਰਦੇ ਸਾਰੇ ਅਧਿਕਾਰੀ ਆਪਣੇ ਡਿਊਟੀ ਸਥਾਨਾਂ ਉਤੇ ਹਾਜ਼ਰ ਰਹਿ ਕੇ ਖਰੀਦ ਯਕੀਨੀ ਬਣਾਉਣ।ਜੇਕਰ ਕਿਧਰੇ ਵੀ ਕੋਈ ਮੁੱਦਾ ਧਿਆਨ ਵਿਚ ਆਵੇ ਤਾਂ ਤਰੁੰਤ ਉਨਾਂ ਦੇੇ ਧਿਆਨ ਵਿਚ ਲਿਆਂਦਾ ਜਾਵੇ।ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਹੈ, ਪਰ ਮੌਸਮ ਦੀ ਖਰਾਬੀ ਕਾਰਨ ਨਮੀ ਵੱਧ ਆ ਸਕਦੀ ਹੈ।ਆਉਣ ਵਾਲੇ ਦਿਨਾਂ ਵਿਚ ਮੌਸਮ ਦੀ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਮੰਡੀਆਂ ਵਿਚ ਕਣਕ ਢੱਕਣ ਲਈ ਤਰਪਾਲਾਂ ਆਦਿ ਦੇ ਪ੍ਰਬੰਧ ਵੀ ਕੀਤੇ ਜਾਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …