Monday, December 23, 2024

ਅਧਿਆਪਕ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਢਿੱਲੋਂ ਤੋਂ ਡਿਪਟੀ ਡੀ.ਈ.ਓ ਸੈਣੀ ਨੂੰ ਬਦਲਣ ਦੀ ਮੰਗ

ਅਧਿਆਪਕਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਵਿਧਾਇਕ ਢਿੱਲੋਂ

ਸਮਰਾਲਾ, 15 ਜੂਨ (ਇੰਦਰਜੀਤ ਸਿੰਘ ਕੰਗ) – ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਰਿਹਾਇਸ਼ ਸਮਰਾਲਾ ਵਿਖੇ ਵਿਖੇ ਲੁਧਿਆਣੇ ਜਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫਦ ਨੇ ਮੀਟਿੰਗ ਕੀਤੀ।ਮੀਟਿੰਗ ਵਿੱਚ ਆਗੂਆਂ ਨੇ ਹਲਕਾ ਵਿਧਾਇਕ ਢਿੱਲੋਂ ਨੂੰ ਲੁਧਿਆਣੇ ਜਿਲ੍ਹੇ ਦੇ ਸਮੂਹ ਅਧਿਆਪਕਾਂ ਦੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ।ਜ਼ਿਲ੍ਹੇ ਦੇ ਡਿਪਟੀ ਡੀ.ਈ.ਓ ਕੁਲਦੀਪ ਸਿੰਘ ਵਲੋਂ ਮੀਟਿੰਗਾਂ ਦੌਰਾਨ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ, ਅਪਸ਼ਬਦ ਬੋਲਣ ਤੇ ਨਿੱਜੀ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।ਅਕਸਰ ਅਧਿਆਪਕਾਵਾਂ ਵਲੋਂ ਤੰਗ ਪ੍ਰੇਸ਼ਾਨ ਕਰਨ ਤੇ ਦਬਾਅ ਪਾਏ ਜਾਣ ਦੀਆਂ ਸ਼ਿਕਾਇਤਾਂ ਹਨ।ਸਮੂਹ ਜਥੇਬੰਦੀਆਂ ਨੇ ਅਜਿਹੀ ਅਫਸਰਸ਼ਾਹੀ ਨੂੰ ਬਦਲੇ ਜਾਣ ਦੀ ਮੰਗ ਕੀਤੀ।

                    ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਅਧਿਆਪਕਾਂ ਨੂੰ ਅਪਸ਼ਬਦ ਬੋਲਣ ਤੇ ਤੰਗ ਕਰਨ ਦੀਆਂ ਘਟਨਾਵਾਂ ਤੇ ਅਧਿਆਪਕਾਂ ਦੇਣ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਉਹ ਇਸ ਮਸਲੇ ‘ਤੇ ਨਿੱਜੀ ਤੌਰ ‘ਤੇ ਸਿੱਖਿਆ ਮੰਤਰੀ ਪੰਜਾਬ ਨੂੰ ਮਿਲ ਕੇ ਅਜਿਹੀ ਅਫਸਰਸ਼ਾਹੀ ਨੂੰ ਬਦਲੇ ਜਾਣ ਲਈ ਕਹਿਣਗੇ। ਅਧਿਆਪਕ ਆਗੂਆਂ ਨੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਤੇ ਮੁਲਾਜ਼ਮਾਂ ਨਾਲ ਬੁੱਢਾਪੇ ਵਿੱਚ ਹੋਣ ਵਾਲੇ ਸ਼ੋਸਣ ਸੰਬੰਧੀ ਦੱਸਿਆ। ਵਿਧਾਇਕ  ਢਿੱਲੋਂ ਨੇ ਮੌਕੇ ‘ਤੇ ਹੀ ਆਪਣੇ ਲੈਟਰਹੈਡ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਆਪਣੇ ਵੱਲੋਂ ਲਿਖਿਆ ਤੇ ਭਰੋਸਾ ਦਿੱਤਾ ਕਿ ਉਹ ਮੁਲਾਜ਼ਮਾਂ ਦੇ ਇਸ ਮੁੱਦੇ ਨੂੰ ਸਰਕਾਰ ਤੇ ਵਿਧਾਨ ਸਭਾ ਵਿੱਚ ਰੱਖਣਗੇ।ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਵਿਧਾਇਕ ਦੀ ਰਹਿਨੁਮਾਈ ਹੇਠ ਅਧਿਆਪਕ ਵਰਗ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਣਗੇ, ਅਧਿਆਪਕਾਂ ਦੀਆਂ ਮੰਗਾਂ ਤੇ ਮਸਲਿਆਂ ਲਈ ਵਿਭਾਗ ਤੇ ਸਰਕਾਰ ਪੱਧਰ ਤੱਕ ਹੱਲ ਕਰਵਾਉਣਗੇ।
                   ਵਫਦ ਵਿੱਚ ਪ੍ਰਮੁੱਖ ਤੌਰ ‘ਤੇ ਸਤਵੀਰ ਸਿੰਘ ਰੌਣੀ, ਸੁਖਦੇਵ ਸਿੰਘ ਬੈਨੀਪਾਲ, ਪਰਮਜੀਤ ਸਿੰਘ ਮਾਨ, ਰਾਜਵੀਰ ਸਿੰਘ ਸਮਰਾਲਾ, ਪਰਮਿੰਦਰ ਚੌਹਾਨ, ਸੁੱਖਪਾਲ ਸਿੰਘ ਧਰੌੜ, ਸੁਖਵਿੰਦਰ ਸਿੰਘ ਰੋਹਣੋ, ਨਰਿੰਦਰ ਸਿੰਘ ਭੜੀ, ਇੰਦਰਜੀਤ ਸਿੰਘ ਸਮਰਾਲਾ, ਸੁਖਵੀਰ ਸਿੰਘ ਬਾਠ, ਸੁਖਵਿੰਦਰ ਸਿੰਘ, ਕਮਲ ਮਾਛੀਵਾੜਾ ਆਦਿ ਅਧਿਆਪਕ ਆਗੂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …