Thursday, December 26, 2024

ਵਰਤ (ਮਿੰਨੀ ਕਹਾਣੀ)

           ‘ਜਾਗਰਾ, ਕੀ ਗੱਲ ਅੱਜ ਜੱਸੀ ਤੇ ਰਾਣੀ ਨ੍ਹੀ ਦਿੱਸਦੀਆਂ ਕਿਤੇ, ਸੁੱਖ ਤਾਂ ਹੈ’ ਸਰਪੰਚ ਗੁਰਮੀਤ ਸਿੰਘ, ਮਨਰੇਗਾ ਮਜ਼ਦੂਰ ਜਾਗਰ ਨੂੰ ਬੋਲਿਆ।
‘ਸਰਪੰਚ ਸਾਹਬ, ਅੱਜ ਉਨ੍ਹਾਂ ਦੋਵਾਂ ਨੇ ਵਰਤ ਰੱਖਿਆ ਹੋਇਆ ਏ, ਤਾਂ ਕਰਕੇ ਉਨ੍ਹਾਂ ਨੇ ਅੱਜ ਕੰਮ ’ਤੇ ਨ੍ਹੀ ਆਉਣਾ’ ਜਾਗਰ ਬੋਲਿਆ।
                ‘ਜਾਗਰਾ, ਮੈਨੂੰ ਇਕ ਗੱਲ ਦੀ ਸਮਝ ਨ੍ਹੀ ਆਉਂਦੀ, ਇਹ ਲੋਕ ਅਨਾਜ ਦਾ ਹੀ ਵਰਤ ਕਿਉਂ ਰੱਖਦੇ ਨੇ, ਕਦੇ-ਕਦੇ ਲੋਭ-ਲਾਲਚ, ਨਿੰਦਿਆਂ-ਚੁਗਲੀ, ਝੂਠ-ਫਰੇਬ, ਕਾਮ-ਕਰੋਧ ਅਤੇ ਭੈੜੇੇ ਵਿਚਾਰਾਂ ਦਾ ਵੀ ਤਾਂ ਵਰਤ ਰੱਖਣਾ ਚਾਹੀਦਾ ਹੈ’।
                 ਏਨਾ ਕਹਿ ਕੇ ਸਰਪੰਚ ਗੁਰਮੀਤ ਸਿੰਘ ਆਏ ਹੋਏ ਮਜ਼ਦੂਰਾਂ ਦੀ ਰਜਿਸਟਰ ਵਿੱਚ ਹਾਜ਼ਰੀ ਲਗਾਉਣ ਲੱਗ ਪਿਆ।27062021

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਸੰਪਰਕ -75279 31887

Check Also

ਯੁਵਕ ਸੇਵਾਵਾਂ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਨਾਟਕ ਦਾ ਆਯੋਜਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰੰਘ) – ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਤਹਿਤ ਯੁਵਕ ਸੇਵਾਵਾਂ …