ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ।
ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ।
ਰੁੱਖ਼ ਸਾਡੀ ਜ਼ਿੰਦ ਜਾਨ, ਜਿਉਂ ਪੁੱਤਾਂ ਉਤੇ ਮਾਣ।
ਆਉ ਇਹਨਾਂ ਰੁਖਾਂ ਦਾ ਵੀ, ਕਰੋ ਸਨਮਾਨ।
ਰੁੱਖ ਬੋਲਦਾ ਨਾ ਮੂਹੋਂ, ਬੜਾ ਹੁੰਦਾ ਏ ਵਿਚਾਰਾ,
ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ।
ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ।
ਪ੍ਰਦੂਸ਼ਣ ਮਕਾਉਣਾ ਸਾਡੀ, ਸੋਚ ਬੜੀ ਉਚੀ।
ਹਵਾ ਐਸੀ ਵਗੇ, ਜਿਹੜੀ ਹੋਵੇ ਸਾਫ-ਸੁੱਚੀ।
ਹੋਵੇ ਮਿੱਠੀਆਂ ਹਵਾਵਾਂ ਦਾ ਹੀ, ਵੱਖ਼ਰਾ ਨਜ਼ਾਰਾ,
ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ।
ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ।
ਖਾਦਾਂ ਜ਼ਹਿਰੀਲੀਆਂ, ਖੇਤਾਂ ‘ਚ ਨਾ ਪਾਉਣੀਆਂ।
ਮੌਤ ਮੂੰਹ ਜਾਂਦੀਆਂ ਵੀ, ਜਾਨਾਂ ਹੈ ਬਚਾਉਣੀਆਂ।
ਤੂੰ ਰਾਹੇ ਪਾਈਂ ਭੁੱਲਿਆਂ ਨੂੰ, ਮੇਰੇ ਕਰਤਾਰਾ,
ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ।
ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ।
ਜੇ ਹੋਵੇ ਸ਼ੁੱਧ ਪੌਣ ਪਾਣੀ, ਤਾਂ ਉਮਰਾਂ ਲੰਮੇਰੀਆਂ।
ਤਾਂ ਮੌਤਾਂ ਦੀਆਂ ਵਗਣ ਨਾ, ਜੱਗ ‘ਤੇ ਹਨੇਰੀਆਂ।
‘ਸੁਹਲ’ ਕਰੋ ਹੀਲਾ, ਤਾਂ ਹੀ ਚਮਕੂ ਸਿਤਾਰਾ,
ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ।
ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ।27062021
ਮਲਕੀਅਤ ‘ਸੁਹਲ’
ਨੋਸ਼ਹਿਰਾ ਬਹਾਦਰ, ਗੁਰਦਾਸਪੁਰ।
ਮੋਬਾ- 98728 48610