ਤਰਸਿੱਕਾ, 9 ਨਵੰਬਰ (ਕੰਵਲਜੀਤ ਜੋਧਾਨਗਰੀ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ।ਸਰਕਲ ਟਾਂਗਰਾ ਦੇ ਇੰਨਚਾਰਜ ਭਾਈ ਦਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਹਾਈ ਸਕੂਲ ਟਾਂਗਰਾ ਦੇ 146 ਲੜਕੇ ਅਤੇ ਲੜਕੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।ਜਿਸ ਵਿੱਚ ਦਰਜਾ ਪਹਿਲਾ 58,ਦਰਜਾ ਦੂਸਰਾ 57,ਦਰਜਾ ਤੀਸਰਾ 31 ਅਤੇ ਦਰਜਾ ਚੌਥਾ ਵਿੱਚ 1 ਵਿਦਿਆਰਥੀ ਸ਼ਾਮਲ ਹਨ।ਸਿੱਖ ਮਿਸ਼ਨਰੀ ਕਾਲਜ ਵੱਲੋਂ ਇਸ ਇਲਾਕੇ ਦੇ ਵੱਖ-ਵੱਖ ਸਕੂਲ ਜੱਬੋਵਾਲ,ਤਰਸਿੱਕਾ, ਸਟੈਂਡਰਡ ਪਬਲਿਕ ਸਕੂਲ ਧੂਲਕਾ ਵਿੱਚ ਵੀ ਪ੍ਰੀਖਿਆ ਲਈ ਜਾ ਰਹੀ ਹੈ।ਇਨਾਂ ਸਕੂਲਾਂ ਵਿੱਚ ਸਿੱਖ ਮਿਸ਼ਨਰੀ ਕਾਲਜ ਵੱਲੋਂ ਭਾਈ ਗੁਰਦੇਵ ਸਿੰਘ ਨੇ ਬੱਚਿਆਂ ਦੀਆਂ ਫਰੀ ਧਾਰਮਿਕ ਕਲਾਸਾਂ ਲਗਾਈਆਂ ਹਨ।ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਸਕੂਲਾਂ ਦੇ ਬੱਚਿਆਂ ਦੀਆਂ ਧਾਰਮਿਕ ਪ੍ਰੀਖਿਆ ਵਿੱਚ ਪੂਰੇ ਭਾਰਤ ਤੋਂ ਲੱਖਾਂ ਦੀ ਗਿਣਤੀ ਵਿੱਚ ਸਕੂਲਾਂ ਦੇ ਲੜਕੀਆਂ, ਲੜਕੇ ਭਾਗ ਲੈਂਦੇ ਹਨ ਉਨਾਂ ਨੂੰ ਉਤਸ਼ਾਹਤ ਕਰਨ ਲਈ ਇਨਾਮ ਦਿੱਤੇ ਜਾਂਦੇ ਹਨ ਤਾਂ ਕਿ ਬੱਚਿਆਂ ਨੂੰ ਸਿੱਖ ਧਰਮ ਦੇ ਮੁੱਢਲੇ ਅਸੂਲਾਂ, ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਜਾ ਸਕੇ।ਇਸ ਸਮੇਂ ਭਾਈ ਪ੍ਰੀਤਮ ਸਿੰਘ ਜੱਬੋਵਾਲ, ਮਾਸਟਰ ਅਜੈਬ ਸਿੰਘ ਛੱਜਲਵੱਡੀ, ਜਸਪਾਲ ਸਿੰਘ ਖੇਲਾ, ਗੁਰਦਿਆਲ ਸਿੰਘ ਟਾਂਗਰਾ ਆਦਿ ਹਾਜਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …