Saturday, July 27, 2024

ਡਾ. ਜਤਿੰਦਰ ਬਰਾੜ ਦੇ ਲਿਖੇ ਅਤੇ ਅਮਨ ਭਾਰਦਵਾਜ ਨਿਰਦੇਸ਼ਤ ਪੰਜਾਬੀ ਨਾਟਕ ‘ਅਰਮਾਨ’ ਦਾ ਸਫਲ ਮੰਚਣ

ਅੰਮ੍ਰਿਤਸਰ, 24 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਨਾਟਕ ਤੇ ਸੰਗੀਤ ਫੈਸਟੀਵਲ ਮੌਕੇ ਰਾਜਪਾਲ ਸੁਲਤਾਨ ਪ੍ਰੋਡਕਸ਼ਨਜ਼ ਦੀ ਟੀਮ ਵਲੋਂ ਡਾ. ਜਤਿੰਦਰ ਬਰਾੜ ਦਾ ਲਿਖਿਆ ਅਤੇ ਅਮਨ ਭਾਰਦਵਾਜ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਰਮਾਨ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
                   ਇਸ ਨਾਟਕ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਮਾਂ-ਬਾਪ ਦੇ ਅਰਮਾਨ ਹੁੰਦੇ ਨੇ ਕਿ ਉਹ ਇਕ ਦਿਨ ਆਪਣੇ ਮੁੰਡੇ ਨੂੰ ਡਾਕਟਰ ਬਣਾਉਣਾ ਹੈ।ਉਸ ਲਈ ਉਹ ਆਪਣੀ ਸਾਰੀ ਜ਼ਿੰਦਗੀ ਵੀ ਕੁਰਬਾਨ ਕਰਨੀ ਪਵੇ, ਉਹ ਕਰਨ ਲਈ ਵੀ ਰਾਜ਼ੀ ਹੁੰਦੇ ਹਨ।ਪਰ ਉਨ੍ਹਾਂ ਦਾ ਬੇਟਾ ਕਿਸੇ ਕਾਰਨ ਉਹ ਗਲਤ ਸੰਗਤ ਵਿੱਚ ਪੈ ਜਾਂਦਾ ਹੈ ਅਤੇ ਸਕੂਲ ਵਿੱਚ ਪੜਾਈ ਵੀ ਚੰਗੀ ਤਰ੍ਹਾਂ ਨਹੀਂ ਕਰ ਪਾਉਂਦਾ ਤੇ ਨਸ਼ੇ ਦੀ ਸੰਗਤ ਵਿੱਚ ਪੈ ਕੇ ਉਹ ਨਸ਼ੇ ਕਰਨ ਲੱਗ ਜਾਂਦਾ ਹੈ।ਉਸ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਉਸ ਦੇ ਘਰਵਾਲੇ ਉਸ ਉਪਰ ਬਹੁਤ ਜ਼ੋਰ ਵੀ ਪਾਉਂਦੇ ਸਨ ਕਿ ਤੂੰ ਵੱਡਾ ਹੋ ਕੇ ਡਾਕਟਰ ਹੀ ਬਣੇਗਾ।ਪਰ ਉਹ ਸੋਚ ਸੋਚ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਸ ਦੀ ਨਸ਼ੇ ਕਾਰਨ ਮੌਤ ਹੋ ਜਾਂਦੀ ਹੈ।
                 ਇਸ ਨਾਟਕ ਦੇ ਪਾਤਰ ਅਤੁਲ ਪੰਡਿਤ, ਡੋਲੀ ਸੱਡਲ, ਅਮਨ ਭਾਰਦਵਾਜ, ਰਾਕੇਸ਼ ਸ਼ਰਮਾ, ਕ੍ਰਿਸ਼ਨਾ, ਚਿਰਾਗ ਮਹਿਰਾ, ਸਰਫਰਾਜ਼, ਸ਼ੈਰੀ ਸਿੰਘ, ਵਾਸੂ, ਪ੍ਰਤਿਭਾ, ਸ਼ੀਤਲ, ਵਿਕਾਸ, ਸ਼ਿਵਰਾਜ ਮੱਟੂ, ਅਮਨ ਗਿੱਲ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
                 ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ, ਐਸ.ਪੀ ਹਰਮਿੰਦਰ ਸਿੰਘ ਸੰਧੂ, ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਰਾਜਪਾਲ ਸੁਲਤਾਨ, ਸਤਨਾਮ ਕੰਗ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …