ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ ) – ਜਥੇਦਾਰ ਪ੍ਰੀਤਮ ਸਿੰਘ ਮਾਨਗੜ ਖਜਾਨਚੀ ਕਿਰਤੀ ਕਿਸਾਨ ਯੂਨੀਅਨ ਨਿਰਪਾਲ ਗਰਚਾ ਪੰਚ, ਸਾਬਕਾ ਚੇਅਰਮੈਨ ਲੁਧਿਆਣਾ-2 ਸਤਪਾਲ ਜੋਸ਼ੀਲਾ ਦੀ ਅਗਵਾਈ ‘ਚ ਕੀਤੀ ਗਈ।ਜਿਸ ਦੌਰਾਨ ਕੀਤੇ ਗਏ ਫੈਸਲੇ ਸਬੰਧੀ ਜਾਰੀ ਪ੍ਰੈਸ ਨੋਟ ‘ਚ ਟਰੇਡ ਯੂਨੀਅਨ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਮੀਟਿੰਗ ਦੇ ਸ਼ੁਰੂ ‘ਚ ਕਰਨਾਲ ਵਿੱਚ ਪੁਲੀਸ ਵਲੋਂ ਢਾਹੇ ਗਏ ਜ਼ਬਰ ਵਿੱਚ ਸ਼ਹੀਦ ਹੋਏ ਕਿਸਾਨ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਉਪਰੰਤ ਸੰਯੁਕਤ ਕਿਸਾਨ ਮੋਰਚੇ ਵਲੋਂ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕੀਤੀ ਗਈ ਸਫਲ ਰੈਲੀ ਅਤੇ ਹਰਿਆਣੇ ਵਿੱਚ ਭਾਜਪਾ ਸਰਕਾਰ ਦੇ ਜ਼ਾਬਰ ਰਵੱਈਏ ਵਿਰੁੱਧ ਪ੍ਰਾਪਤ ਕੀਤੀ ਇਤਿਹਾਸਕ ਜਿੱਤ ਦੀ ਸੰਯੁਕਤ ਮੋਰਚੇ ਨੂੰ ਵਧਾਈ ਪੇਸ਼ ਕੀਤੀ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੰਯੁਕਤ ਮੋਰਚੇ ਦੇ ਸੱਦੇ ‘ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੁਹਾੜਾ ਚੌਕ ਵਿੱਚ ਵਿਸ਼ਾਲ ਇਕੱਠ ਕੀਤਾ ਜਾਵੇਗਾ।ਜਿਸ ਵਿੱਚ ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ, ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਸਾਹਨੇਵਾਲ ਅਤੇ ਗ੍ਰਾਮ ਪੰਚਾਇਤ ਕੁਹਾੜਾ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ।ਸ੍ਰੀ ਭੈਣੀ ਸਾਹਿਬ ਲੇਖ਼ਕ ਸਭਾ ਵਲੋਂ ਕਵੀ ਦਰਬਾਰ ਲਗਾਇਆ ਜਾਵੇਗਾ।ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 24 ਸਤੰਬਰ ਨੂੰ 11 ਟਰੇਡ ਯੂਨੀਅਨਾਂ ਨਾਲ ਸਬੰਧਤ ਦੇਸ਼ ਭਰ ਦੇ ਸਕੀਮ ਵਰਕਰਾਂ ਵਲੋਂ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ ਦਾ ਪੁਰਜ਼ੋਰ ਸਮਰਥਨ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਅਜੀਤ ਸਿੰਘ ਸਾਹਬਾਣਾ, ਸਾਥੀ ਸਿਕੰਦਰ ਬਖ਼ਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਜਸਵੰਤ ਸਿੰਘ ਕੂੰਮਕਲਾਂ, ਹਰਜੀਤ ਸਿੰਘ ਸੇਖੋਂ, ਗੁਰਮੇਲ ਸਿੰਘ ਸਾਹਨੇਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਾਥੀ ਸਾਧੂ ਸਿੰਘ ਪੰਜੇਟਾ, ਟਰੇਡ ਯੂਨੀਅਨ ਸੀਟੂ ਦੇ ਸੂਬਾਈ ਆਗੂ ਹਨੂੰਮਾਨ ਪ੍ਰਸ਼ਾਦ ਦੂਬੇ, ਸਰਪੰਚ ਸਤਪਾਲ ਸਿੰਘ ਕੁਹਾੜਾ, ਸਾਬਕਾ ਬਲਾਕ ਸੰਮਤੀ ਮੈਂਬਰਾਨ ਸੁਰਜੀਤ ਸਿੰਘ ਸੀਤਾ, ਸ਼ਰਨਜੀਤ ਸਿੰਘ ਗਰਚਾ, ਜਥੇਦਾਰ ਕਰਮਜੀਤ ਸਿੰਘ ਭੈਰੋਮੁੰਨਾ, ਨੰਬਰਦਾਰ ਮਲਕੀਤ ਸਿੰਘ ਜੰਡਾਲੀ, ਕੁਲਵੀਰ ਸਿੰਘ ਭੈਰੋਮੁੰਨਾ, ਹਰਦੀਪ ਸਿੰਘ ਮੁੰਡੀਆ ਤੇ ਸਾਬਕਾ ਸਰਪੰਚ ਸੋਹਣ ਸਿੰਘ ਢੋਲਣਵਾਲ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …