Friday, November 22, 2024

ਯੂਨੀਵਰਸਿਟੀ `ਚ ਓਜ਼ੋਨ ਡੇਅ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ 21 ਸਤੰਬਰ- (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਓਜ਼ੋਨ ਡੇਅ ਮਨਾਇਆ ਗਿਆ।ਮੌਂਟਰੀਅਲ ਪ੍ਰੋਟੋਕੋਲ ਵਿਸ਼ੇ `ਤੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਵੱਖ-ਵੱਖ ਟਾਈਟਲ ਦੇ ਅੰਤਰਗਤ ਅੰਤਰ-ਵਿਭਾਗੀ ਸਲੋਗਨ ਰਾਈਟਿੰਗ ਅਤੇ ਡੈਕਲੇਮੇਸ਼ਨ ਮੁਕਾਬਲੇ ਕਰਵਾਏ ਗਏ ਤੇ ਓਜ਼ੋਨ ਦੀ ਕਮੀ ਬਾਰੇ ਇੱਕ ਜਾਣਕਾਰੀ ਭਰਪੂਰ ਚਰਚਾ ਵੀ ਕੀਤੀ ਗਈ।
                 ਵਿਭਾਗ ਦੇ ਪ੍ਰੋ. ਸਰੋਜ ਅਰੋੜਾ ਨੇ ਓਜ਼ੋਨ ਪਰਤ ਦੀ ਪਤਲੀ ਪੈ ਰਹੀ ਤਹਿ ਦੇ ਕਾਰਨ, ਪ੍ਰਭਾਵ ਅਤੇ ਸੁਧਾਰਨ ਦੇ ਨੁਕਤਿਆਂ ਨੂੰ ਸਾਂਝਾ ਕੀਤਾ।ਪੀ.ਪੀ.ਸੀ.ਬੀ ਦੇ ਐਸ.ਈ.ਈ ਹਰਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਗਰਿਕਾਂ ਵੱਲੋਂ ਓਜ਼ੋਨ ਪਰਤ ਦੀ ਸਲਾਮਤੀ ਲਈ ਪਾਏ ਜਾ ਸਕਣ ਵਾਲੇ ਯੋਗਦਾਨ ਬਾਰੇ ਵੀ ਦੱਸਿਆ।
                  ਵਿਭਾਗ ਮੁੱਖੀ ਪ੍ਰੋ. ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਪ੍ਰਦੂਸ਼ਣ ਸਬੰਧੀ ਆਂਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਖੋਜ ਲਈ ਪ੍ਰੇਰਿਆ।ਵਿਭਾਗ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ।ਡੈਕਲੇਮੇਸ਼ਨ ਵਿੱਚ ਮਨਜਿੰਦਰ ਕੌਰ, ਤੁਸ਼ਾਰ ਸ਼ਰਮਾ ਸ਼ਿਵਾਨੀ ਕੰਵਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਜਸਲੀਨ ਕੌਰ, ਜਸਨੂਰ ਕੌਰ ਅਤੇ ਪ੍ਰੀਤਾਂਕਸ਼ੀ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ।ਸਲੋਗਨ ਲਿਖਣ ਮੁਕਾਬਲੇ ਵਿੱਚ ਦੀਕਸ਼ਾ ਦੇਵੀ ਨੇ ਪਹਿਲਾ ਇਨਾਮ ਜਿੱਤਿਆ ਜਦੋਂਕਿ ਸ਼੍ਰੀਮਤੀ ਨਵਰੋਜ਼ ਬਰਾੜ ਅਤੇ ਸ਼੍ਰੀਮਤੀ ਰੀਚਾ ਨੇ ਕ੍ਰਮਵਾਰ ਦੂਜਾ ਅਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
                  ਵਿਭਾਗ ਤੋਂ ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋ. ਰੇਨੂੰ ਭਾਰਦਵਾਜ, ਪ੍ਰੋ. ਰਜਿੰਦਰ ਕੌਰ ਅਤੇ ਡਾ. ਨੇਹਾ ਹਾਂਡਾ, ਅਤੇ ਸ. ਹਰਬੀਰ ਸਿੰਘ (ਐਸਈਈ), ਕੰਵਲਜੋਤ ਸਿੰਘ ਅਤੇ ਜਤਿੰਦਰ ਕੁਮਾਰ (ਐਸ.ਡੀ.ਓ) ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ।ਸਮਾਗਮ ਦਾ ਸੰਚਾਲਨ ਸੁਸਾਇਟੀ ਆਫ਼ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਦੇ ਫੈਕਲਟੀ ਸਲਾਹਕਾਰ ਡਾ. ਸੰਦੀਪ ਸਿੰਘ ਵੱਲੋਂ ਕੀਤਾ ਗਿਆ ਅਤੇ ਧੰਨਵਾਦ ਦਾ ਮਤਾ ਪ੍ਰੋ. ਸਤਵਿੰਦਰਜੀਤ ਕੌਰ ਨੇ ਪੇਸ਼ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …