ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੱਦੇ ‘ਤੇ ਐਸ.ਡੀ.ਐਮ ਦਫਤਰ ਸਮਰਾਲਾ ਦੇ ਬਾਹਰ ਇਕੱਠ ਕੀਤਾ ਗਿਆ।ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਵੀ ਸ਼ਾਮਲ ਸਨ।ਸੀਟੂ ਪੰਜਾਬ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਸੂਬਾ ਮੀਤ ਪ੍ਰਧਾਨ ਪਰਮਜੀਤ ਨੀਲੋਂ ਨੇ ਕਿਹਾ ਕਿ ਪੰਜਾਬ ਦੇ ਕਿਰਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਿਰਤ ਮੰਤਰੀ ਨੂੰ ਵਾਰ ਵਾਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ‘ਤੇ ਵਿਚਾਰ ਕਰਕੇ ਉਨ੍ਹਾਂ ਦਾ ਹੱਲ ਕਰਨ ਲਈ ਲਿਖ਼ਤੀ ਮੰਗ ਪੱਤਰ ਦਿੱਤੇ ਗਏ ਹਨ।ਕਰੋਨਾ ਕਾਲ ਵਿੱਚ ਬਾਕੀ ਰਾਜਾਂ ਨੇ ਮਜ਼ਦੂਰਾਂ ਨੂੰ ਆਰਜ਼ੀ ਸਹੂਲਤਾਂ ਦਿੱਤੀਆਂ।ਪ੍ਰੰਤੂ ਪੰਜਾਬ ਵਿੱਚ ਲੰਮੇ ਸਮੇਂ ਤੋਂ ਮਿਲਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਰੋਕ ਲਈਆਂ ਹਨ।ਉਨ੍ਹਾਂ ਮੰਗ ਕੀਤੀ ਕਿ ਰੋਕਿਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਕੇ ਮਹਿੰਗਾਈ ‘ਤੇ ਰੋਕ ਲਗਾਈ ਜਾਵੇ, ਆਸ਼ਾ ਵਰਕਰ, ਮਿਡ ਡੇ ਮੀਲ, ਆਂਗਨਵਾੜੀ, ਪੇਂਡੂ ਚੌਕੀਦਾਰਾਂ ਅਤੇ ਹੋਰਨਾਂ ਸਾਰੇ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ 24000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ।ਮਨਰੇਗਾ ਮਜ਼ਦੂਰਾਂ ਨੂੰ 700/- ਰੁਪਏ ਦਿਹਾੜੀ ਅਤੇ 200 ਦਿਨ ਕੰਮ ਦੀ ਗਰੰਟੀ, ਮਨਰੇਗਾ ਕਾਨੂੰਨ ਸ਼ਹਿਰਾਂ ਵਿੱਚ ਵੀ ਲਾਗੂ ਅਤੇ 15 ਦਿਨਾਂ ਦੇ ਅੰਦਰ-ਅੰਦਰ ਪੇਮੈਂਟ ਦੀ ਗਰੰਟੀ ਦਿੱਤੀ ਜਾਵੇ।ਗੈਰ ਕਾਨੂੰਨੀ ਠੇਕੇਦਾਰੀ ਪ੍ਰਥਾ ਖਤਮ ਹੋਵੇ ਹਰ ਕਿਸਮ ਦੇ ਅਸਥਾਈ ਵਰਕਰ ਪੱਕੇ ਅਤੇ ਇੱਕੋ ਜਿਹੇ ਕੰਮ ਦੀ ਤਨਖਾਹ ਪੱਕੇ ਮੁਲਾਜ਼ਮਾਂ ਦੇ ਬਰਾਬਰ ਦਿੱਤੀ ਜਾਵੇ।ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀਆਂ ਭਖਦੀਆਂ ਮੰਗਾਂ 30 ਸਤੰਬਰ ਤੱਕ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਸਮੇਂ ਸੰਯੁਕਤ ਮੋਰਚੇ ਦੇ ਆਗੂ ਅਵਤਾਰ ਸਿੰਘ ਮੇਹਲੋਂ, ਸੁਖਵਿੰਦਰ ਸਿੰਘ ਢਿੱਲੋਂ, ਗਿਆਨ ਸਿੰਘ ਮੰਡ, ਪਰਮਿੰਦਰ ਸਿੰਘ ਪਾਲ ਮਾਜਰਾ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ।
ਐਸ.ਡੀ.ਐਮ ਸਮਰਾਲਾ ਦੇ ਸੁਪਰਡੈਂਟ ਸ੍ਰੀਮਤੀ ਸਰਬਜੀਤ ਕੌਰ ਨੂੰ ਮੰਗ ਪੱਤਰ ਦੇਣ ਸਮੇਂ ਸਰਬ ਸਾਥੀ ਅਮਰਨਾਥ ਕੂੰਮਕਲਾਂ, ਪਰਮਜੀਤ ਨੀਲੋਂ, ਭਜਨ ਸਿੰਘ ਸਮਰਾਲਾ, ਦਰਬਾਰਾ ਸਿੰਘ ਬੌਂਦਲੀ, ਸਿਕੰਦਰ ਬਖਸ਼ ਮੰਡ ਚੌਂਤਾ, ਜਸਵੰਤ ਸਿੰਘ ਕੂੰਮਕਲਾਂ, ਗੁਰਦਾਸ ਸਿੰਘ ਮਾਨੂੰਪੁਰ, ਕੁਲਦੀਪ ਸਿੰਘ ਕਕਰਾਲਾ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …