ਫਾਜਿਲਕਾ, ੧੬ ਮਾਰਚ (ਵਿਨੀਤ ਅਰੋੜਾ)- ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਜਿਲਾ ਪ੍ਰਸ਼ਾਸਨ ਦੁਆਰਾ ਪੂਰੀਆਂ ਤਿਆਰੀਆਂ ਜੋਰਾਂ ਉੱਤੇ ਚੱਲ ਰਹੀਆਂ ਹਨ ।ਜਿਨਾਂ ਦੇ ਚਲਦੇ ਪੰਜਾਬ ਪੁਲਿਸ ਦੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਜਿਲੇ ਦੇ ਸਾਰੇ ਉੱਚ ਪੁਲਿਸ ਅਧਿਕਾਰੀਆਂ ਸਾਥ ਬੈਠਕ ਕੀਤੀ ਅਤੇ ਪੂਰੀ ਸੁਰੱਖਿਆ ਵਿਵਸਥਾ ਬਣਾਏ ਰੱਖਣ ਸਬੰਧੀ ਹਿਦਾਇਤਾਂ ਦਿੱਤੀਆਂ । ਆਈ.ਜੀ ਉਮਰਾਨੰਗਲ ਨੇ ਡੀ.ਸੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਮੌਜੂਦ ਜਿਲੇ ਭਰ ਦੇ ਸਾਰੇ ਐਸ.ਪੀ, ਡੀ.ਐਸ.ਪੀ, ਥਾਣਾ ਇੰਚਾਰਜਾਂ ਨੂੰ ਚੋਣ ਵਿੱਚ ਪੂਰੀ ਚੇਤੰਨਤਾ ਨਾਲ ਕੰਮ ਕਰਣ ਦੇ ਆਦੇਸ਼ ਦਿੱਤੇ । ਉਨਾਂ ਕਿਹਾ ਕਿ ਭਲੇ ਹੀ ਚੋਣ ਸੰਪੰਨ ਕਰਵਾਉਣ ਲਈ ਬਾਹਰ ਤੋਂ ਵੀ ਸੁਰੱਖਿਆ ਮੁਲਾਜ਼ਮ ਜਿਲੇ ਵਿੱਚ ਭੇਜੇ ਜਾਣਗੇ, ਪਰ ਉਸਦੇ ਬਾਵਜੂਦ ਸਭ ਤੋਂ ਵੱਡੀ ਜਿੰਮੇਵਾਰੀ ਜਿਲਾ ਪੁਲਿਸ ਦੀ ਹੈ । ਇਸ ਮੌਕੇ ਉੱਤੇ ਡੀ.ਆਈ.ਜੀ ਐਚ. ਅੇਸ ਚਹਿਲ, ਡੀ. ਅੇਸ. ਪੀ ਵੀਰ ਚੰਦ, ਡੀ.ਐਸ.ਪੀ, ਡੀ.ਐਸ.ਪੀ ਮਨਜੀਤ ਸਿੰਘ, ਥਾਣਾ ਸਦਰ ਦੇ ਐਸ.ਐਚ.ਓ ਬਲਜਿੰਦਰ ਸਿੰਘ, ਥਣਨਾ ਸਿਟੀ ਦੇ ਐਸ.ਐਚ.ਓ ਜਗਦੀਸ਼ ਕੁਮਾਰ ਆਦਿ ਮੌਜੂਦ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …