ਅੰਮ੍ਰਿਤਸਰ, 22 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ।ਇਸ 3-ਦਿਨਾਂ ਮੇਲੇ ਵਿਚ ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ਼ਿਆ ਦੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰਾਂ ਦੀਆਂ ਵੱਖ ਵੱਖ ਟੀਮਾਂ ਨੇ ਵੱਖ-ਵੱਖ 36 ਸਭਿਆਚਾਰਕ ਆਈਟਮਾਂ ਵਿਚ ਭਾਗ ਲਿਆ।ਯੁਵਕ ਮੇਲੇ ਦੇ ਨਤੀਜਿਆਂ ਵਿੱਚ
`ਏ` ਡਿਵੀਜ਼ਨ ਮੁਕਾਬਲਿਆਂ ਵਿੱਚ ਜੇਤੂ ਸਵਾਮੀ ਸਵਤੰਤਰਾ ਨੰਦ ਕਾਲਜ ਦੀਨਾ ਨਗਰ, ਫਸਟ ਰਨਅਰਜ਼ਅਪ: ਸ਼ਾਤੀ ਦੇਵੀ ਆਰਿਆ ਮਹਿਲਾ ਮਹਾ ਵਿਦਿਆਲਿਆ ਦੀਨਾ ਨਗਰ ਅਤੇ ਸੈਕੰਡ ਰਨਅਰਜ਼ਅਪ: ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫਾਰ ਵੁਮਨ ਗੁਰਦਾਪੁਰ
`ਬੀ` ਡਿਵੀਜ਼ਨ ‘ਚ ਜੇਤੂ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ, ਫਸਟ ਰਨਅਰਜ਼ਅਪ: ਸ.ਲ ਬਾਵਾ ਡੀ.ਏ.ਵੀ ਕਾਲਜ ਬਟਾਲਾ ਅਤੇ ਸੈਕੰਡ ਰਨਅਰਜ਼ਅਪ: ਸਿੱਖ ਨੈਸ਼ਨਲ ਕਾਲਜ ਕਾਦੀਆ ਰਹੇ ਜਿਨ੍ਹਾਂ ਨੂੰ ਟਰਾਫੀਆਂ ਮੁੱਖ ਮਹਿਮਾਨ ਵਲੋਂ ਪ੍ਰਦਾਨ ਕੀਤੀਆਂ ਗਈਆਂ।
ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਕਰ ਰਹੇ ਸਨ। ਮੁੱਖ ਮਹਿਮਾਨ ਅਤੇ ਡੀਨ ਵਿਦਿਆਰਥੀ ਭਲਾਈ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ, ਪ੍ਰੋ. ਅਨੀਸ਼ ਦੂਆ ਨੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ।ਉਨ੍ਹਾਂ ਨਾਲ ਬਲਜੀਤ ਸਿੰਘ ਸੇਖੋਂ ਸਲਾਹਕਾਰ ਵੀ ਮੌਜ਼ੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …