Thursday, November 21, 2024

ਅੰਗਹੀਣ ਯੂਨੀਅਨ ਨੇ ਕੀਤਾ ਸਿਹਤ ਮੰਤਰੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਉ

 PPN160305
ਫਾਜਿਲਕਾ,  16  ਮਾਰਚ (ਵਿਨੀਤ ਅਰੋੜਾ)-  ਅੰਗਹੀਣ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਕੀਤੇ ਜਾ ਰਹੇ ਸ਼ੰਘਰਸ ਦਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ‘ਤੇ ਉਹਨਾਂ ਦੀਆਂ ਹੱਕੀ ਮੰਗਾਂ ਨਾ ਲਾਗੂ ਕਰਨ ਦੇ ਰੋਸ ‘ਚ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਦਾ ਘਿਰਾਓ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅੰਗਹੀਣ ਜਿਲਾ ਫਾਜਿਲਕਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅੰਗਹੀਣ ਵਰਗ ਦੀਆਂ ਹੱਕੀ ਮੰਗਾਂ ਜਿਵੇ ਕਿ ਈ.ਟੀ.ਟੀ ਅਤੇ ਬੀ.ਐਂਡ ਦੇ ਅਧਿਆਪਕ ਯੋਗਤਾ ਟੈਸ਼ਟ ਵਿਚ 40 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਅੰਗਹੀਣ ਵਿਦਿਆਰਥੀ ਅਧਿਆਪਕ ਨੂੰ ਪਾਸ ਕੀਤਾ ਜਾਵੇ, ਅੰਗਹੀਣਾਂ ਦੀ ਯੋਗਤਾ ਅਨੁਸਾਰ ਸਰਕਾਰੀ ਅਤੇ ਗੈਰਸਰਕਾਰੀ ਵਿਭਾਗਾਂ ਵਿਚ ਜਿਵੇ ਕਿ ਡੀ.ਸੀ ਦਫਤਰ, ਨਗਰ ਕੌਸ਼ਲ, ਮਾਰਕੀਟ ਕਮੇਟੀ , ਫਰਦ ਕੇਂਦਰ, ਸੁਵਿਧਾ ਸੈਟਰ, ਅਕਾੜਾ ਵਿਭਾਗ, ਬੀ.ਡੀ.ਪੀ ਓ ਦਫਤਰਾ, ਰੋਜਗਾਰ ਦਫਤਰਾਂ ਸੀ.ਡੀ.ਪੀ.ਓ ਦਫਤਰ  ਆਦਿ ਵਿਚ ਪੋਸਟਾਂ ਲਾਜ਼ਮੀ ਕੀਤੀਆ ਜਾਣ, ਅੰਗਹੀਣਾਂ ਦੀ ਮਹੀਨਾ ਵਾਰੀ ਪੈਨਸ਼ਨ 250 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਸਰਕਾਰ ਦੀਆ ਜਿੰਨੀਆ ਵੀ ਮੁਫਤ ਸਕੀਮਾਂ ਚਲਦੀਆ ਹਨ, ਉਹ ਪਹਿਲ ਦੇ ਅਧਾਰ ‘ਤੇ ਲਾਗੂ ਕੀਤੀਆ ਜਾਣ। ਉਨਾਂ ਕਿਹਾ ਕਿ ਅੰਗਹੀਣ ਵਰਗ ਦੇ ਲੜਕੇ ਅਤੇ ਲੜਕੀਆਂ ਵੱਲੋਂ ਅਕਤੂਬਰ ਮਹੀਨੇ ਵਿਚ ਲਗਤਾਰ 23 ਦਿਨ ਧਰਨਾ ਲਗਾਇਆ ਗਿਆ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅੰਗਹੀਣ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਜਿਸਦੇ ਰੋਸ਼ ਵਿਚ ਪੂਰੇ ਪੰਜਾਬ ਤੋਂ ਅੰਗਹੀਣ ਲੜਕੇ ਲੜਕੀਆਂ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੈਹੜਾ ਵਿਖੇ ਇਹ ਪ੍ਰਦਰਸ਼ਨ ਕੀਤਾ ਗਿਆ। ਉਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਜਲਦੀ ਤੋਂ ਜਲਦੀ ਲਾਗੂ ਨਹੀ ਕਰਦੀ ਤਾਂ ਹੋਣ  ਵਾਲੀਆਂ ੩੦ ਅਪ੍ਰੈਲ ਨੂੰ  ਲੋਕ ਸਭਾ ਚੋਣਾ ਵਿਚ ਅੰਗਹੀਣ ਪੂਰੇ ਪੰਜਾਬ ਤੋਂ ਪਰਿਵਾਰਾਂ ਸਮੇਤ ਬਾਈਕਾਟ ਕਰਨਗੇ। ਜਿਸਦਾ ਖਮਿਆਜਾ ਕੇਂਦਰ ਵਿਚ ਬਣਨ ਵਾਲੀ ਬੀ.ਜੇ ਪੀ ਦੀ ਸਰਕਾਰ ਨੂੰ ਭੁਗਤਨਾ ਪਵੇਗਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply