Sunday, December 22, 2024

ਪੁਲਿਸ ਨਹੀਂ ਰੋਕਦੀ ਸਮਰੱਥਾ ਤੋਂ ਵੱਧ ਭਾਰ ਢੋਅ ਰਹੇ ਟਰੱਕਾਂ ਨੂੰ

PPN1511201416

ਤਰਸਿੱਕਾ, ੧੫ ਨਵੰਬਰ (ਕੰਵਲ ਜੋਧਾਨਗਰੀ) – ਭਾਵੇਂ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਕਸਰ ਹੀ ਕਿਤੇ ਨਾ ਕਿਤੇ ਨਾਕਾ ਲਗਾ ਕੇ ਖੜੇ ਪੁਲਿਸ ਕਰਮੀ ਨਜ਼ਰ ਆ ਜਾਂਦੇ ਹਨ ਜੋ ਅਕਸਰ ਦੋ ਪਹੀਆ ਚਾਲਕਾਂ ਨੂੰ ਰੋਕਦੇ ਹੋਏ ਦੇਖੇ ਜਾ ਸਕਦੇ ਹਨ।ਭਾਵੇਂ ਇਸ ਸਬੰਧੀ ਸੱਭ ਨੂੰ ਪਤਾ ਹੁੰਦਾ ਹੈ ਕਿ ਇਹ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਦਾ ਸਿੱਟਾ ਨਹੀਂ ਹੁੰਦਾ ਸਗੋਂ ਉਹਨਾਂ ਦੁਆਰਾ ਆਪਣੀਆਂ ਜੇਬਾਂ ਭਰਨ ਦਾ ਤਰੀਕਾ ਮਾਤਰ ਹੀ ਹੁੰਦਾ ਹੈ।ਗਾਹੇ-ਬਗਾਹੇ ਸਾਰਾ ਗੁੱਸਾ ਇਹਨਾਂ ਦੋ ਪਹੀਆ ਚਾਲਕਾਂ ਤੇ ਕੱਢ ਦਿੱਤਾ ਜਾਂਦਾ ਹੈ ਅਤੇ ਆਪਣੀ ਡਿਊਟੀ ਪੂਰੀ ਹੋ ਗਈ ਮੰਨ ਲਈ ਜਾਂਦੀ ਹੈ।ਜਦੋਂ ਕਿ ਅਕਸਰ ਹੋਣ ਵਾਲੀਆਂ ਦੁਰਘਟਨਾਵਾਂ ਦੇ ਅਸਲ ਕਾਰਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿਉਕਿ ਉਹਨਾਂ ਦਾ ਸਬੰਧ ਕਿਸੇ ਨਾ ਕਿਸੇ ਪਹੁੰਚ ਵਾਲੇ ਵਿਅਕਤੀ ਨਾਲ ਹੁੰਦਾ ਹੈ ।
ਇਹਨਾਂ ਦੁਰਘਟਨਾਂ ਦਾ ਇੱਕ ਵੱਡਾ ਕਾਰਨ ਆਪਣੀ ਸਮਰੱਥਾ ਤੋਂ ਵੱਧ ਭਾਰ ਢੋਣ ਵਾਲੇ ਵਾਹਨ ਹੁੰਦੇ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਰੋਕ ਦੇ ਲੰਘ ਜਾਣ ਦਿੱਤਾ ਜਾਂਦਾ ਹੈ।ਅਜਿਹਾ ਹੀ ਕੁਝ ਗਹਿਰੀ ਮੰਡੀ ਰੋਡ ਤੇ ਦੇਖਣ ਨੂੰ ਮਿਲਆ।ਇਥੇ ਸੜਕ ਜੋ ਕਿ ਤਕਰਬੀਨ ੧੮ ਫੁੱਟ ਦੀ ਹੈ ਅਤੇ ਕਾਫੀ ਆਵਾਜਈ ਲੱਗੀ ਰਹਿੰਦੀ ਹੈ ਤੇ ਆਪਣੀ ਸਮਰੱਥਾ ਤੋਂ ਵੱਧ ਭਾਰ ਨਾਲ ਲੱਦੇ ਹੋਏ ਟਰੱਕਾਂ ਦੀ ਲੰਮੀ ਲਾਈਨ ਦੇਖਣ ਨੂੰ ਮਿਲੀ ਜੋ ਕਿ ਕਿਸੇ ਦੁਰਘਟਨਾ ਨੂੰ ਸੱਦਾ ਦੇਦੇ ਹੋਏ ਦਿਖਾਈ ਦੇ ਰਹੇ ਸਨ ਅਤੇ ਅੱਧੀ ਸੜਕ ਤੇ ਕਬਜਾ ਕੀਤਾ ਹੋਇਆ ਸੀ।ਜਦੋਂ ਇਸ ਸਬੰਧੀ ਇਥੋਂ ਦੇ ਮੁੱਖ ਅਫਸਰ ਥਾਣਾ ਜੰਡਿਆਲਾ ਗੁਰੁ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੈਂ ਥੋੜਾ ਸਮਾਂ ਠਹਿਰ ਕੇ ਜਾ ਕੇ ਦੇਖਾਂਗਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply