Monday, July 14, 2025
Breaking News

ਖਾਲਸਾ ਕਾਲਜ ਇੰਜੀਨੀਅਰਿੰਗ ਪੁੱਜੇ ਬ੍ਰਿਗੇਡੀਅਰ ਰੋਹਿਤ ਕੁਮਾਰ

ਅੰਮ੍ਰਿਤਸਰ, 24 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ 26 ਨਵੰਬਰ ਤੱਕ ਚੱਲਣ ਵਾਲੇ 4 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ-2 ਏਅਰ ਸਕਵਾਰਡਨ ਐਨ.ਸੀ.ਸੀ ਅੰਮਿ੍ਰਤਸਰ ਅਤੇ 2 ਨੇਵਲ ਯੂਨਿਟ ਐਨ.ਸੀ.ਸੀ ਅੰਮਿ੍ਰਤਸਰ ਦੇ ਸਾਂਝੇ ਸਲਾਨਾ ਟ੍ਰੇਨਿੰਗ ਕੈਂਪ ਮੌਕੇ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ, ਐਨ.ਸੀ.ਸੀ ਉਚੇਚੇ ਤੌਰ ’ਤੇ ਪੁੱਜੇ।ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਯੁੱਧ ਦੇ ਮੈਦਾਨ ’ਚ ਹਥਿਆਰਾਂ ਨੂੰ ਸਹੀ ਢੰਗ ਨਾਲ ਚਲਾਉਣ ਤੇ ਵਿਉਂਤਬੰਦੀ ਯੋਜਨਾ ਬਣਾਉਣ ਸਬੰਧੀ ਫੌਜ ਦੇ ਗੁਰ ਦੱਸੇ।
                   ਉਨ੍ਹਾਂ ਨੇ ਐਨ.ਸੀ.ਸੀ ਦੇ ਤਿੰਨਾਂ ਵਿੰਗਾਂ ਦੇ ਕੈਡਿਟਾਂ ਨੂੰ ਸੰਬੋਧਨ ਕੀਤਾ ਅਤੇ ਆਤਮ ਰੱਖਿਆ-ਲੈਕਚਰ-ਕਮ ਡੈਮੋ ਅਤੇ ਏਅਰੋ ਮਾਡਲਿੰਗ ਸ਼ੋਅ ਦੇ ਸਾਕਸ਼ੀ ਬਣੇ।ਉਕਤ ਕੈਂਪ ਮੌਕੇ ਅੰਮਿ੍ਰਤਸਰ ਅਤੇ ਪੰਜਾਬ ਦੇ ਹੋਰ ਵੱਖ-ਵੱਖ ਜ਼ਿਲਿਆਂ ਦੇ ਕਾਲਜਾਂ ਤੇ ਸਕੂਲਾਂ ਦੇ ਕਰੀਬ 550 ਕੈਡੇਟਾਂ ਨੇ ਹੋਰ ਵੀ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲਿਆ।ਕੈਂਪ ਦੌਰਾਨ ਕੈਡੇਟਾਂ ਨੂੰ ਵੈਪਨ ਹੈਂਡਲਿੰਗ, ਮੈਪ ਰੀਡਿੰਗ ਅਤੇ ਡਰਿੱਲ ਦੇ ਨਾਲ ਪ੍ਰਸਨੈਲਿਟੀ ਡਿਵਲਪਮੈਂਟ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਕੈਂਪ ਦਾ ਮਕਸਦ ਕੈਡੇਟਾਂ ’ਚ ਦੇਸ਼ ਭਗਤੀ, ਏਕਤਾ, ਟੀਮ ਵਰਕ ਅਤੇ ਅਨੁਸ਼ਾਸ਼ਨ ਪੈਦਾ ਕਰਨਾ ਹੈ।
                   ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਦੀ ਡਾਇਰੈਕਟਰ ਡਾ: ਮੰਜ਼ੂ ਬਾਲਾ ਨੇ ਐਨ.ਸੀ.ਸੀ ਗਰੁੱਪ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਅਜਿਹੇ ਕੈਂਪ ਕੈਡੇਟਾਂ ’ਚ ਜਿੰਮੇਦਾਰੀ ਦੀ ਭਾਵਨਾ ਭਰਦੇ ਹਨ ਅਤੇ ਵਿਅਕਤੀਗਤ ਵਿਕਾਸ ਕਰਨ ’ਚ ਸਹਾਇਕ ਹੁੰਦੇ ਹਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …