Saturday, July 26, 2025
Breaking News

ਕਲਾਸ ਫੋਰ ਯੂਨੀਅਨ ਨੇ ਡੀ.ਸੀ ਦਫਤਰ ਸਾਹਮਣੇ ਦਿੱਤਾ ਧਰਨਾ

PPN1811201404
ਫਾਜਿਲਕਾ, 18 ਨਵੰਬਰ (ਵਿਨੀਤ ਅਰੋੜਾ) – ਦੀ ਕਲਾਸ ਫੌਰ ਗੋਰਮਿੰਟ ਇੰਪਲਾਇਜ ਯੂਨੀਅਨ ਦੁਆਰਾ ਰਾਜ ਪੱਧਰ ਨਿਰਧਾਰਤ ਪ੍ਰੋਗਰਾਮਾਂ ਅਨੁਸਾਰ ਖਜਾਨਿਆਂ ਉੱਤੇ ਲਗਾਈ ਪਾਬੰਦੀਆਂ  ਦੇ ਸੰਬੰਧ ਵਿੱਚ ਜਿਲਾ ਫਾਜਿਲਕਾ ਦੇ ਡੀਸੀ ਦਫ਼ਤਰ  ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਜਾਨੇ ਉੱਤੇ ਵਾਰ-ਵਾਰ ਪਾਬੰਦੀਆਂ ਲਗਾਉਣੀਆਂ ਬੰਦ ਕੀਤੀਆਂ ਜਾਣ ਜਿਸਦੇ ਕਾਰਨ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ ਅਤੇ ਕਰਮਚਾਰੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।ਜਿਸਦੇ ਚਲਦੇ ਜੱਥੇਬੰਦੀਆਂ ਨੂੰ ਮਜਬੂਰਨ ਸੰਘਰਸ਼ ਦਾ ਰਸਤਾ ਅਪਨਾਨਾ ਪੈਂਦਾ ਹੈ।ਇਸੇ ਇਲਾਵਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਛੇਵਾਂ ਪੇ ਕਮਿਸ਼ਨ ਬਿਠਾਇਆ ਜਾਵੇ, 7 ਫ਼ੀਸਦੀ ਡੀਏੀ ਦੀ ਕਿਸ਼ਤ ਦਿੱਤੀ ਜਾਵ, ਕੱਚੇ ਕਰਮਚਰੀਆਂ ਨੂੰ ਪੱਕਾ ਕੀਤਾ ਜਾਵੇ, ਆਉਟਸੋਰਸਿਗ ਦੁਆਰਾ ਹੋ ਰਹੀ ਛੁੱਟਾਂ ਬੰਦ ਕੀਤੀਆਂ ਜਾਣ, ਉਦਾਰੀਕਰਨ, ਸਮਾਰੀਕਰਨ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ,ਜੰਗਲਾਤ ਵਿਭਾਗ, ਸਫਾਈ ਸੇਵਕ ਪੱਕੇ ਕੀਤੇ ਜਾਵੇ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹਰਬੰਸ ਸਿੰਘ  ਜਿਲਾ ਜਨਰਲ ਸਕੱਤਰ, ਹਰੀ ਚੰਦ ਕੈਸ਼ਿਅਰ, ਜੋਗਿੰਦਰ ਸਿੰਘ ਸੀਨੀਅਰ ਉਪ-ਪ੍ਰਧਾਨ, ਗੋਪਾਲ ਸਿੰਘ,  ਪ੍ਰੀਤਮ ਸਿੰਘ,  ਜਗਦੀਸ਼ ਕੁਮਾਰ  ਜੰਗਲਾਤ, ਧਰਮਿੰਦਰ ਆਈਟੀਆਈ, ਕੁਲਬੀਰ ਢਾਬਾਂ ਪ੍ਰਧਾਨ, ਕਰਨੈਲ ਸਿੰਘ  ਪੀਡਬਲਿਊਡੀ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਖਿਲਾਫ ਜੱਮਕੇ ਨਾਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਮੰਗਾਂ ਜੇਕਰ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸੰਘਰਸ਼ ਵੱਲ ਤੇਜ ਕੀਤੇ ਜਾਣਗੇ ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply