Friday, March 28, 2025

ਵਿਰਸਾ ਵਿਹਾਰ ਵੱਲੋਂ ਯੁਵਾ ਲੋਕ-ਰੰਗ ਉਤਸਵ ਦਾ ਆਗਾਜ਼

PPN2011201416

ਅੰਮ੍ਰਿਤਸਰ, 20 ਨਵੰਬਰ (ਦੀਪ ਦਵਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਆਪਣੀਆਂ ਕਲਾ ਅਤੇ ਸਾਹਿਤਕ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ, ਪੰਜ ਦਿਨਾਂ ਯੁਵਾ ਲੋਕ- ਰੰਗ ਉਤਸਵ ਦਾ ਆਰੰਭ ਸਥਾਨਕ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਬੜੇ ਉਤਸ਼ਾਹ ਨਾਲ ਕੀਤਾ ਗਿਆ। ਸਮਾਗਮ ਦੇ ਅਗਾਜ਼ ਵਿੱਚ ਸ਼ਮਾਂ ਰੋਸ਼ਨ ਕਰਦਿਆਂ ਸ੍ਰੀ ਕੇਵਲ ਧਾਲੀਵਾਲ, ਸ੍ਰੀ ਪਰਮਿੰਦਰਜੀਤ, ਸ੍ਰੀਮਤੀ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, ਭੂਪਿੰਦਰ ਸਿੰਘ ਸੰਧੂ, ਸ੍ਰੀ ਵਿਜੇ ਸ਼ਰਮਾ ਤੇ ਡਾ. ਰਸ਼ਮੀ ਨੰਦਾ ਨੇ ਇਸ ਉਤਸਵ ਲਈ ਆਪਣੀਆਂ ਸ਼ੁਭਕਾਮਨਾਵਾਂ ਦਾ ਇਜ਼ਹਾਰ ਕਰਦਿਆਂ ਕਲਾਕਾਰਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮਾਗਮ ਵਿੱਚ ਲੋਪੋਕੇ ਬ੍ਰੱਦਰਜ਼ ਵੱਲੋਂ ਸੂਫ਼ੀ ਗਾਇਨ ਦੀ ਪੇਸ਼ਕਾਰੀ ਕੀਤੀ। ਇਸ ਪਿਛੋਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਵੱਲੋਂ ਡਾ. ਭੂਪਿੰਦਰ ਸਿੰਘ ਜੌਲੀ ਤੇ ਪ੍ਰੋ: ਰਣਦੀਪ ਸਿੰਘ ਦੀ ਅਗਵਾਈ ਵਿੱਚ ‘ਝੂਮਰ’ ਦੀ ਲਾਜਵਾਬ ਪੇਸ਼ਕਾਰੀ ਕੀਤੀ ਤੇ ਸਰੋਤਿਆ ਦਾ ਮਨ ਮੋਹ ਲਿਆ। ਝੂਮਰ ਨਾਲ ਬੋਲੀਆ ਪਾਉਣ ਵਾਲੇ ਕਲਾਕਾਰਾਂ ਨੇ ਲੋਕ ਮਨਾਂ ਵਿੱਚ ਵੱਸਦੀ ਡੂੰਘੀ ਤਾਰ ਦੀ ਸੰਗੀਤਕ ਤਰੰਗ ਛੇੜ ਦਿਤੀ ਅਤੇ ਬੈਠੇ ਸਰੋਤਿਆ ਨੂੰ ਝੂਮਣ ਲਾ ਦਿੱਤਾ। ਇਸ ਪਿਛੋਂ ਨਾਮਵਰ ਗ਼ਜ਼ਲ ਗਾਇਕ ਰਮੇਸ਼ ਭਗਤ ਵੱਲੋਂ ਖੁੂਬਸੂਰਤ ਗ਼ਜ਼ਲਾਂ ਦਾ ਗਾਇਨ ਕੀਤਾ। ਇਸ ਮੌਕੇ ਸ੍ਰੀਮਤੀ ਜਸਵਿੰਦਰ ਕੌਰ, ਜਸਵੰਤ ਸਿੰਘ ਜੱਸ, ਗੁਰਤੇਜ਼ ਮਾਨ, ਗੁਰਿੰਦਰ ਮਕਨਾ, ਕੁਲਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply