ਅੰਮ੍ਰਿਤਸਰ, 21 ਨਵੰਬਰ (ਰੋਮਿਤ ਸ਼ਰਮਾ) – ਅੰਮ੍ਰਿਤਸਰ ਤਹਿਸੀਲ ਦਫਤਰ ਵਿਚ ਵਧੀਆ ਸੇਵਾਵਾਂ ਦੇਣ ਅਤੇ ਸਰਕਾਰ ਵੱਲੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਤਹਿਸੀਲਦਾਰ ਅੰਮ੍ਰਿਤਸਰ-1 ਗੁਰਮੰਦਰ ਸਿੰਘ ਅਤੇ ਸੰਜੀਵ ਜੈਨ ਤਹਿਸੀਲਦਾਰ ਅੰਮ੍ਰਿਤਸਰ-2 ਨੂੰ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਨਾਮ ਲੇਵਾ ਸਭਾ ਕਰਤਾਰ ਨਗਰ ਛੇਹਰਟਾ ਦੇ ਸਮੂੰਹ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਕਚਿਹਰੀ ਵਿਖੇ ਸਨਮਾਨਿਤ ਕੀਤਾ ਗਿਆ।ਸਭਾ ਦੇ ਮੁੱਖ ਸੇਵਾਦਾਰ ਜਸਬੀਰ ਸਿੰਘ, ਪਰਿਤਪਾਲ ਸਿੰਘ ਕਠਾਨੀਆ, ਹਰਿੰਦਰ ਪਾਲ ਸਿੰਘ ਨਾਰੰਗ ਅਤੇ ਗੋਬਿੰਦ ਪਾਲ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਤਹਿਸੀਲਦਾਰ ਗੁਰਮੰਦਰ ਸਿੰਘ ਅਤੇ ਤਹਿਸੀਲਦਾਰ ਸੰਜੀਵ ਜੈਨ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ, ਸ਼ਾਲ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਸਭਾ ਵੱਲੋਂ ਸਮੇਂ ਸਮੇਂ ਤੇ ਸਮਾਜ ਵਿਚ ਵਧੀਆ ਕੰਮ ਕਰਨ ਵਾਲੇ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਸਭਾ ਅੱਜ ਤਹਿਸੀਲਦਾਰ ਗੁਰਮੰਦਰ ਸਿੰਘ ਦਾ ਸਨਮਾਨ ਕਰਕੇ ਮਾਨ ਮਹਿਸੂਸ ਕਰ ਰਹੀ ਹੈ।ਇਸ ਮੌਕੇ ਤਹਿਸੀਲਦਾਰ ਗੁਰਮੰਦਰ ਸਿੰਘ ਨੇ ਆਏ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਇਥੇ ਆਵੇ ਉਹ ਪੂਰੀ ਤਰ੍ਹਾਂ ਸਤੁੰਸ਼ਟ ਜਾਵੇ ਅਤੇ ਉਸ ਨੂੰ ਇਥੇ ਵਧੀਆ ਸੇਵਾਵਾਂ ਮਿਲਣ।ਇਸ ਮੌਕੇ ਹਰਦਿਆਲ ਸਿੰਘ, ਮਨਦੀਪ ਸਿੰਘ ਹਨੀ, ਬਲਜਿੰਦਰ ਸਿੰਘ, ਰਛਪਾਲ ਸਿੰਘ ਕਠਾਨੀਆ, ਮਨਿੰਦਰ ਸਿੰਘ ਲੱਕੀ, ਕਾਸਿਮ ਅਲੀ, ਜਸਵੰਤ ਸਿੰਘ ਅਰੋੜਾ, ਇੰਦਰਜੀਤ ਸਿੰਘ ਹਨੀ, ਗੁਰਇਕਬਾਲ ਸਿੰਘ, ਪਵਨ ਕੁਮਾਰ ਚੱਕੀ ਵਾਲੇ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …