ਅੰਮ੍ਰਿਤਸਰ, 21 ਨਵੰਬਰ (ਰੋਮਿਤ ਸ਼ਰਮਾ)- ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਿਛਲੇ ਵਰ੍ਹੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਪਤਨੀ ਸਮੇਤ ਵਿਛੋੜਾ ਦੇ ਗਏ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਕਰਵਾਇਆ ਜਾ ਰਿਹਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਪ੍ਰਾਪਤ ਸੂਚਨਾ ਮੁਤਾਬਿਕ ”ਤਲਵਿੰਦਰ ਸਿੰਘ ਦਾ ਪੰਜਾਬੀ ਸਾਹਿਤ ਤੇ ਭਾਸ਼ਾ ਵਿੱਚ ਯੋਗਦਾਨ” ਵਿਸ਼ੇ ਤੇ ਹੋਣ ਵਾਲਾ ਸਮਾਗਮ 22 ਨਵੰਬਰ ਸ਼ਨੀਵਾਰ ਦੁਪਹਿਰ 2.00 ਵਜੇ ਹੋਵੇਗਾ, ਜਿਸ ਵਿੱਚ ਕਥਾਕਾਰ ਸੁਖਜੀਤ, ਡਾ. ਕਰਮਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਊਧਮ ਸਿੰਘ ਸ਼ਾਹੀ, ਡਾ. ਦਰਿਆ, ਡਾ. ਨਰੇਸ, ਡਾ. ਇਕਬਾਲ ਕੌਰ ਸੌਂਧ ਤਲਵਿੰਦਰ ਸਿੰਘ ਦੇ ਸਾਹਿਤਕ ਅਤੇ ਜਥੇਬੰਦਕ ਕਾਰਜਾਂ ਤੇ ਆਪੋ-ਆਪਣੀ ਰਾਏ ਪ੍ਰਗਟ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …